Htv Punjabi
Punjab

ਪਤੀ ਦੀ ਗ੍ਰਿਫਤਾਰੀ ਮਗਰੋਂ ਪਰੇਸ਼ਾਨ ਸੀ ਐਨਆਰਆਈ ਔਰਤ, 23 ਦਿਨ ਪੁਰਾਣੇ ਵੀਡੀਓ ਨੇ ਖੋਲ੍ਹਿਆ ਵੱਡਾ ਭੇਦ ?

ਪਟਿਆਲਾ ; 30 ਸਾਲੇ ਪੁਰਾਣੇ ਬੈਂਕ ਫਰਾਡ ਮਾਮਲੇ ਵਿੱਚ ਪਤੀ ਤੇ ਸੀਬੀਆਈ ਦੁਆਰਾ ਕਾਰਵਾਈ ਕੀਤੇ ਜਾਣ ਦੇ ਬਾਅਦ ਪਟਿਆਲਾ ਦੇ ਪੰਜਾਬੀ ਬਾਗ ਨਿਵਾਸੀ ਐਨਆਰਆਈ ਔਰਤ ਨੇ ਆਪਣੇ ਇੱਕ ਹੱਥ ਦੀ ਕਲਾਈ ਦੀ ਨਸ ਕੱਟ ਕੇ ਸੁਸਾਈਡ ਕਰਨ ਦੀ ਕੋਸਿ਼ਸ਼ ਕੀਤੀ ਸੀ।ਹਾਲਾਂਕਿ ਮਾਮਲਾ ਕਰੀਬ 23 ਦਿਨ ਪੁਰਾਣਾ ਹੈ ਪਰ ਸੋਸ਼ਲ ਮੀਡੀਆ ਤੇ ਇਸ ਦਾ ਵੀਡੀਓ ਸ਼ਨੀਵਾਰ ਨੂੰ ਵਾਇਰਲ ਹੋਣ ਦੇ ਬਾਅਦ ਖੁਲਾਸਾ ਹੋਇਆ।ਸੰਬੰਧਿਤ ਥਾਣਾ ਸਿਵਿਲ ਲਾਈਨ ਇੰਚਾਰਜ ਸੁਖਵਿੰਦਰ ਸਿੰਘ ਦੇ ਮੁਤਾਬਿਕ ਐਨਆਰਆਈ ਔਰਤ ਹੁਣ ਠੀਕ ਹੈ।ਉਸ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ।

ਸ਼ਨੀਵਾਰ ਨੂੰ ਸੋਸ਼ਲ ਮੀਡੀਆ ਤੇ ਵਾਹਿਰਲ ਵੀਡੀਓ ਵਿੱਚ ਦਿਖ ਰਿਹਾ ਐ ਕਿ ਐਨਆਰਆਈ ਪਰਮਿੰਦਰ ਕੌਰ ਬਾਠ, ਜੋ ਕਿ ਇੱਕ ਵੈਬ ਚੈਨਲ ਵੀ ਚਲਾਉਂਦੀ ਸੀ, ਉਸ ਨੇ ਆਪਣੇ ਇੱਕ ਹੱਥ ਦੀ ਕਲਾਈ ਦੀ ਨੱਸ ਕੱਟੀ ਹੋਈ ਹੈ।ਉਸ ਦੇ ਕੋਲ ਉਸ ਦਾ ਵਕੀਲ ਰਾਜਦੀਪ ਸਹੋਤਾ ਖੜਿਆ ਹੈ, ਜੋ ਵੀਡੀਓ ਬਣਾ ਕੇ ਦੱਸ ਰਿਹਾ ਹੈ ਕਿ ਪਰਮਿੰਦਰ ਕੌਰ ਬਾਠ ਨੇ ਉਸ ਨੂੰ ਫੋਨ ਕੀਤਾ ਸੀ।ਫੋਨ ਤੇ ਦੱਸਿਆ ਕਿ ਉਹ ਸੁਸਾਈਡ ਕਰਨ ਜਾ ਰਹੀ ਹੈ।ਜਦ ਉਹ ਉਨ੍ਹਾਂ ਦੇ ਘਰ ਪਹੁੰਚਿਆ, ਤਾਂ ਦੇਖਿਆ ਕਿ ਪਰਮਿੰਦਰ ਕੌਰ ਦੀ ਕਲਾਈ ਤੋਂ ਖੂਨ ਨਿਕਲ ਰਿਹਾ ਸੀ।ਉਹ ਆਪਣੀ ਕਲਾਈ ਦੀ ਨੱਸ ਕੱਟ ਚੁੱਕੀ ਸੀ ਅਤੇ ਬੇਹੋਸ਼ ਪਈ ਸੀ।ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਸ ਬਾਰੇ ਵਿੱਚ ਥਾਣਾ ਸਿਵਿਲ ਲਾਈਨ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਕਰੀਬ 23 ਦਿਨ ਪੁਰਾਣਾ ਹੈ।ਪਰਮਿੰਦਰ ਕੌਰ ਹੁਣ ਠੀਕ ਹਨ।ਉਸ ਸਮੇਂ ਉਨ੍ਹਾਂ ਨੇ ਦੱਸਿਆ ਕਿ ਉਹ ਡਿਪਰੈਸ਼ਨ ਵਿੱਚ ਸਨ।ਪੁਲਿਸ ਨੇ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

30 ਮਈ 2020 ਨੂੰ ਸੈਕਟਰ 30 ਤੋਂ ਸੀਬੀਆਈ ਦੀ ਇੱਕ 5 ਮੈ਼ਬਰੀ ਟੀਮ ਪਟਿਆਲਾ ਦੇ ਪੰਜਾਬੀ ਬਾਗ ਏਰੀਏ ਸਥਿਤ ਕੋਠੀ ਨੰਬਰ 10 ਏ ਤੇ ਪਹੁੰਚੀ।ਟੀਮ ਨੇ ਕੋਠੀ ਮਾਲਿਕ ਨਿਰਮਲ ਸਿੰਘ ਪੁੱਤਰ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਜੋ 1990 ਵਿੱਚ ਜਲੰਧਰ ਵਿੱਚ ਹੋਏ ਬੈਂਕ ਫਰਾਡ ਵਿੱਚ ਮੁਲਜ਼ਮ ਸਨ।ਮੁਲਜ਼ਮ ਉਸ ਸਮੇਂ ਬੈਂਕ ਦਾ ਮੈਨੇਜਰ ਸੀ।ਇਲਜ਼ਾਮ ਸੀ ਕਿ ਫਰਜੀ਼ ਦਸਤਾਵੇਜ਼ ਤਿਆਰ ਕਰ ਨਿਰਮਲ ਸਿੰਘ ਨੇ ਬੈਂਕ ਤੋਂ ਕਰੀਬ 80 ਹਜ਼ਾਰ ਦਾ ਫਰਾਡ ਕੀਤਾ ਸੀ।ਮੁਲਜ਼ਮ ਦੇ ਖਿਲਾਫਅਿਲੱਗ ਅਲੱਗ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ ਸੀ।ਕੇਸ ਵਿੱਚ ਲਿਰਮਲ ਸਿੰਘ 1993 ਤੋਂ ਭਗੌੜਾ ਕਰਾਰ ਸੀ।ਬਾਅਦ ਵਿੱਚ ਉਹ ਵਿਦੇਸ਼ ਜਾ ਕੇ ਵੱਸ ਗਿਆ ਸੀ।

Related posts

14 ਸਵਾਰੀਆਂ ਨਾਲ ਭਰੀ ਗੱਡੀ ਡਿੱਗੀ ਨਹਿਰ ‘ਚ

htvteam

ਪਾਵਨ ਸਰੂਪਾਂ ਦੇ ਮਾਮਲੇ ‘ਤੇ ਐਸਜੀਪੀਸੀ ਦੀ ਵੱਡੀ ਕਾਰਵਾਈ, ਮੁੱਖ ਸਕੱਤਰ ਤੋਂ ਲੈ ਕੇ ਅਹੁੱਦੇਦਾਰਾਂ ਤੇ ਡਿੱਗੀ ਗਾਜ

htvteam

ਸੋਹਣੀਆ ਸੋਹਣੀਆ ਜਨਾਨੀਆਂ ਬੰਦਿਆ ਨਾਲ ਗਲਤ ਹਾਕੀ ਚ ਫੜ੍ਹੀਆਂ

htvteam