Htv Punjabi
Punjab Video

ਦਿਨ ਦਿਹਾੜੇ ਮੁੰਡੇ ਵੜ੍ਹ ਗਏ ਦੁਕਾਨ ‘ਚ

ਮੂੰਹ ਤੇ ਕੱਪੜਾ ਬੰਨ੍ਹ ਤੇ ਹੱਥਾਂ ਚ ਪਿਸਟਲ ਫੜ੍ਹਕੇ ਨੌਜਵਾਨਾਂ ਨੇ ਬੈਂਕ ਸੇਵਾ ਕੇਂਦਰ ਚ ਤਹਿਲਕਾ ਮਚਾ ਦਿੱਤਾ,,ਓਥੇ ਬੈਠੇ ਮੁਲਾਜ਼ਮਾ ਤੇ ਲੋਕਾਂ ਦੇ ਸਾਹ ਸੁੱਕ ਗਏ,,ਦੇਖੋ ਕਿੱਦਾ ਪਿਸਤੌਲ ਦੀ ਨੋਕ ਤੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ,,,,,,,,,

ਗੁਰਦਾਸਪੁਰ ਦੇ ਪਿੰਡ ਭੱਟੀਆਂ ਵਿੱਚ ਐਸਬੀਆਈ ਦੇ ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਵੱਲੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ,,ਜਾਣਕਾਰੀ ਅਨੁਸਾਰ ਰਾਜੇਸ਼ ਅਗਨੀਹੋਤਰੀ ਗਹੋਤ ਭੱਟੀਆਂ ਸਟੇਟ ਬੈੰਕ ਦੇ ਨੇੜੇ ਪੈਸੇ ਦੇ ਲੈਣ ਦੇਣ ਦੇ ਸੇਵਾ ਕੇਂਦਰ ਦਾ ਕੰਮ ਕਰਦਾ ਹੈ।ਉਹ ਆਪਣੇ ਪੁੱਤਰਾਂ ਸਮੇਤ ਦੁਕਾਨ ਤੇ ਹਾਜ਼ਰ ਸੀ ਤਾਂ 3 ਨੌਜਵਾਨ ਮੂੰਹ ਢੱਕ ਕੇ ਓਹਨਾ ਦੀ ਦੁਕਾਨ ਅੰਦਰ ਦਾਖਲ ਹੋ ਕੇ ਅੰਦਰ ਵੜਦਿਆ ਹੀ ਗਨ ਪੁਆਇੰਟ ਤੇ ਰਜੇਸ਼ ਕੁਮਾਰ ਅਤੇ ਉਸ ਦੇ ਪੁੱਤਰਾਂ ਉੱਪਰ ਪਿਸਤੌਲ ਦੇ ਮੁੱਠੇ ਨਾਲ ਹਮਲਾ ਕਰਕੇ ਉਹਨਾਂ ਕੋਲੋਂ ਨਗਦੀ ਦੀ ਮੰਗ ਕੀਤੀ ਅਤੇ ਪਲ ਝਪਕਦੇ ਹੀ ਉਹ ਦੁਕਾਨ ਵਿੱਚ ਪਈ ਡੇਢ ਲੱਖ ਦੀ ਨਗਦੀ ਲੈਕੇ ਮੌਕੇ ਤੋਂ ਫਰਾਰ ਹੋ ਗਏ,,,,,,,,,

ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੌਕੇ ਤੇ ਪੁਲਿਸ ਪਾਰਟੀ ਨਾਲ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਬਰੀਕੀ ਨਾਲ ਲੁਟੇਰਿਆਂ ਦੀ ਪਛਾਣ ਕਰਨ ਅਤੇ ਇਸ ਘਟਨਾ ਲਈ ਲੋੜੀਂਦੇ ਤੱਥ ਵੀ ਦੁਕਾਨਦਾਰ ਅਤੇ ਲਾਗਲੇ ਲੋਕਾਂ ਕੋਲੋਂ ਪ੍ਰਾਪਤ ਕੀਤੇ ਹਨ ਅਤੇ ਸੀਸੀਟੀਵਿਟੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ,,,,,,,

ਖੈਰ ਬਦਮਾਸ਼ਾਂ ਦੇ ਮਨਾਂ ਦੇ ਵਿੱਚ ਹੁਣ ਪੁਲਿਸ ਦਾ ਵੀ ਕੋਈ ਖੌਫ਼ ਨਹੀਂ ਰਿਹਾ। ਤਾਂ ਹੀ ਉਹ ਦਿਨ ਦਿਹਾੜੇ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਕੇ ਫਰਾਰ ਹੋ ਜਾਂਦੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਦੇਖੋ ਲੀਡਰ ਆਪਸ ਵਿਚ ਬਹਿਸਦੇ ਹੋਏ

htvteam

ਦੇਸ਼ ‘ਚ ਹੋ ਸਕਦਾ ਸੀ ਵੱਡਾ ਹਮਲਾ, 4 ਅੱਤਵਾਦੀ ਗ੍ਰਿਫਤਾਰ

htvteam

ਬਿਨ੍ਹਾਂ ਮੇਕਅਪ ਚਿਹਰਾ ਹਮੇਸ਼ਾ ਲਈ ਗੁਲਾਬੀ ਤੇ ਸੋਹਣਾ ਬਣਾਉਣ ਦਾ ਤਰੀਕਾ

htvteam

Leave a Comment