ਕੀ ਰੋਜ਼ਗਾਰ ਮੰਗਣਾ ਗੁਨਾਹ ਹੈ ? ਇਹ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਬੇਰੁਜ਼ਗਾਰ ਜੱਥੇਬੰਦੀ ਦੇ ਆਗੂਆਂ ਤੋਂ ਸਿਆਸਤਦਾਨ ਏਨੇ ਡਰ ਗਏ ਕੀ ਕੀ ਉਹਨਾਂ ਨੂੰ ਪਹਿਲਾਂ ਹੀ ਨਜ਼ਰਬੰਦ ਕਰਵਾ ਦਿੱਤਾ ਗਿਆ।,,ਪ੍ਰੰਤੂ ਜਿਨ੍ਹਾਂ ਨੇ ਸੰਘਰਸ਼ ਦਾ ਰਾਹ ਚੁਣਿਆ ਹੋਵੇ ਡਰਦੇ ਨਹੀਂ ਹੁੰਦੇ। ਉਹ ਤਾਂ ਹਮੇਸ਼ਾ ਦੀ ਤਰ੍ਹਾਂ ਲੜਨ ਦਾ ਰਾਹ ਹੀ ਚੁਣਦੇ ਹਨ…ਮਾਮਲਾ ਪੰਜਾਬ ਦੇ 646 ਪੀਟੀਆਈ ਯੂਨੀਅਨ ਦੇ ਆਗੂਆ ਨਾਲ ਜੁੜਿਆ ਹੈ ਜਿਹਨਾ ਨੂੰ 2021 ਵਿਚ ਪਿੰਡ ਸੁਹਾਣਾ ਵਿਚ ਰੋਸ਼ ਪ੍ਰਦਰਸ਼ਨ ਕਰਦਿਆ ਅਰਵਿੰਦ ਕੇਜਰੀਵਾਲ ਵਲੋ ਟੈਂਕੀ ਤੋ ਉਤਾਰ ਕੇ ਆਗੂ ਸਿਪੀ ਸ਼ਰਮਾ ਨੂੰ ਆਪਣੀ ਮੁੰਹ ਬੋਲੀ ਭੈਣ ਆਖਿਆ ਸੀ ਪਰ ਦੋ ਸਾਲ ਬੀਤ ਜਾਣ ਤੋ ਬਾਦ ਹੁਣ ਪੰਜਾਬ ਵਿਚ ਆਪ ਸਰਕਾਰ ਹੋਣ ਦੇ ਬਾਵਜੂਦ ਵੀ ਇਹਨਾ ਦੀ ਸਾਰ ਨਹੀ ਲਈ ਜਾ ਰਹੀ।
ਚੰਡੀਗੜ੍ਹ ਤੋ ਅੰਮ੍ਰਿਤਸਰ ਪਹੁੰਚੇ 646 ਪੀਟੀਆਈ ਯੂਨੀਅਨ ਦੇ ਮੈਬਰ, ਆਗੂਆਂ ਨੇ ਦੱਸਿਆ ਕਿ ਬੀਤੇ ਦੋ ਸਾਲ ਪਹਿਲਾ ਜਦੋ ਅਸੀ ਆਪਣੇ ਹਕਾ ਲਈ ਸੰਘਰਸ਼ ਕਰਨ ਸੰਬਧੀ ਪਿੰਡ ਸੁਹਾਣਾ ਦੀ ਪਾਣੀ ਦੀ ਟੰਕੀ ਉਪਰ ਚੜੇ ਸੀ ਤਾਂ ਉਦੋ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋ ਸਾਡੀ ਆਗੂ ਸਿਪੀ ਸ਼ਰਮਾ ਨੂੰ ਟੰਕੀ ਤੋ ਉਤਾਰ ਮੁੰਹ ਬੋਲੀ ਭੈਣ ਬਣਾ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ ਹੱਕੀ ਮੰਗਾ ਮਣਨ ਦਾ ਭਰੋਸਾ ਦਿਤਾ ਸੀ ਪਰ ਹੁਣ ਪੰਜਾਬ ਵਿਚ ਸਰਕਾਰ ਬਣਾਉਣ ਤੋ ਬਾਦ ਵੀ ਸਾਡੀ ਕਿਸੇ ਵੀ ਮੰਗ ਤੇ ਗੋਰ ਨਹੀ ਕੀਤਾ
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤਿੰਨ ਰੋਜਾ ਪੰਜਾਬ ਦੌਰੇ ‘ਤੇ ਆਏ ਨੇ। ਉਹ ਅੰਮ੍ਰਿਤਸਰ ਵਿੱਚ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲਣ ਲੱਗੇਗੀ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..