ਜੇਕਰ ਤੁਹਾਡੀ ਵੀ ਕਿਸੇ ਮਹਿਲਾ ਦੀ ਹੋਣ ਵਾਲੀ ਹੈ ਡਿਲੀਵਰੀ ਤਾਂ ਹੋ ਜਾਓ ਹੁਣ ਸਾਵਧਾਨ,, ਹਸਪਤਾਲ ਦੇ ਵਿੱਚ ਲੈ ਕੇ ਚਾਰੇ ਪਾਸੇ ਰੱਖੋ ਬਾਜ ਵਰਗੀ ਅੱਖ,, ਕਿਤੇ ਅੱਖ ਝਪਕਦਿਆਂ ਹੀ ਤੁਹਾਡੇ ਨਾਲ ਵੀ ਹੋ ਨਾ ਜਾਵੇ ਅਜਿਹਾ ਕਾਂਡ,, ਕਿਉਂਕਿ ਹੁਣ ਗਰਭਵਤੀ ਮਹਿਲਾਵਾਂ ਦੀ ਸੁਰੱਖਿਆਤ ਨਹੀਂ ਚਾਹੇ ਉਹ ਹਸਪਤਾਲਾਂ ਦੇ ਵਿੱਚ ਕਿਉਂ ਨਾ ਹੋਣ,, ਕਿਉਂਕਿ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਿੱਥੇ ਕਿ ਇੱਕ ਹਸਪਤਾਲ ਦੇ ਵਿੱਚ ਨਵ ਬੱਚਾ ਚੋਰੀ ਹੋ ਗਿਆ ਤਾਂ ਗੁੱਸੇ ਚ ਆਏ ਬਾਲਮੀਕੀ ਭਾਈਚਾਰੇ ਵੱਲੋਂ ਸੜਕਾਂ ਤੇ ਪ੍ਰਦਰਸ਼ਨ ਕੀਤਾ
ਮਾਮਲਾ ਅੰਮ੍ਰਿਤਸਰ ਦੇ ਉਸ ਗੁਰੂ ਨਾਨਕ ਦੇਵ ਹਸਪਤਾਲ ਨਾਲ ਜੁੜਿਆ ਹੈ ਜਿਥੇ ਕਦੇ ਸਰਕਾਰੀ ਨਲਕੇ, ਲੋਕਾ ਦੇ ਮੋਬਾਇਲ ਅਤੇ ਹੌਰ ਜਰੂਰੀ ਵਸਤਾਂ ਚੋਰੀ ਹੌਣ ਦੀਆ ਖਬਰਾਂ ਮਿਲਦਿਆ ਸਨ ਉਥੇ ਹੀ ਇਕ ਨਵਜੰਮੇ ਬਚੇ ਦੀ ਹੋਈ ਚੋਰੀ ਨੂੰ ਲੈ ਕੇ ਮਾਹੋਲ ਤਨਾਵ ਪੂਰਨ ਬਣਿਆ ਹੋਇਆ ਜਿਥੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਉਥੇ ਹੀ ਵਾਲਮੀਕੀ ਭਾਈਚਾਰੇ ਵਲੋ ਇਸ ਦੀ ਤਿਖੇ ਸ਼ਬਦਾ ਵਿਚ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਉਹਨਾ ਵਲੋ ਥਾਣਾ ਮਜੀਠਾ ਰੋਡ ਦੇ ਬਾਹਰ ਪ੍ਰਦਰਸ਼ਨ ਕਰਦਿਆ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਵਲੋ ਜਲਦ ਨਵਜਾਤ ਬਚੇ ਦੇ ਦੌਸ਼ੀਆ ਨੂੰ ਗਿਰਫਤਾਰ ਨਾ ਕੀਤਾ ਗਿਆ ਤਾਂ ਵਾਲਮੀਕੀ ਭਾਈਚਾਰਾ ਜਲਦ ਸੜਕਾ ਤੇ ਉਤਰੇਗਾ
ਇਸ ਸੰਬਧੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਦੇ ਉਚ ਅਧਿਕਾਰੀਆ ਵਲੋ ਟੀਮਾ ਤਿਆਰ ਕਰ ਇਸ ਸੰਬਧੀ ਭਜਦੋੜ ਕੀਤੀ ਜਾ ਰਹੀ ਹੈ ਜਲਦ ਦੌਸ਼ੀ ਪੁਲੀਸ ਦੀ ਗਿਰਫਤ ਵਿਚ ਹੌਣਗੇ।
ਦੇਖਿਆ ਜਾਵੇ ਤਾਂ ਹੁਣ ਤਾਂ ਚਾਰੇ ਪਾਸੇ ਦਹਿਸ਼ਤ ਇਸ ਕਦਰ ਫੈਲ ਚੁੱਕੀ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਵੀ ਜਿੱਥੇ ਸੁਰੱਖਿਆਤ ਨਹੀਂ ਜਾਪਦੇ ਉਥੇ ਹੀ ਹੋਣ ਹਸਪਤਾਲਾਂ ਦੇ ਵਿੱਚ ਨਵਜੰਮੇ ਬੱਚਿਆਂ ਨੂੰ ਚੋਰੀ ਕਰਨ ਦੀਆਂ ਘਟਨਾਵਾਂ ਵੀ ਲਗਾਤਾਰ ਵੱਧ ਰਹੀਆਂ ਨੇ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
