ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਉਪਮੰਡਲ ਦੇ ਪਿੰਡ ਖੂਈਆਂ ਸਰਵਰ ‘ਚ ਰਾਤ ਸਮੇਂ ਅਣਪਛਾਤੇ ਚੋਰ ਭਾਰੀ ਮਾਤਰਾ ‘ਚ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਡੀਐਸਪੀ ਅਬੋਹਰ ਅਤੇ ਥਾਣਾ ਖੂਈਆਂ ਸਰਵਰ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੂੰ ਦਿੱਤੀ ਜਾਣਕਾਰੀ ‘ਚ ਪੀੜਤ ਸੰਦੀਪ ਕੁਮਾਰ ਪੁੱਤਰ ਜੈਚੰਦ ਨੇ ਦੱਸਿਆ ਕਿ ਬੀਤੀ ਰਾਤ 2 ਤੋਂ 3 ਵਜੇ ਦੇ ਦਰਮਿਆਨ ਅਣਪਛਾਤੇ ਚੋਰਾਂ ਨੇ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਕੇ 50 ਤੋਲੇ ਸੋਨਾ ਅਤੇ ਡੇਢ ਰੁਪਏ ਦੀ ਨਕਦੀ ਚੋਰੀ ਕਰ ਲਈ |
ਅਲਮਾਰੀ ‘ਚ ਰੱਖੇ ਲੱਖਾਂ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਉਸ ਸਮੇਂ ਮਿਲੀ ਜਦੋਂ ਉਹ ਕਰੀਬ ਸਾਢੇ ਤਿੰਨ ਵਜੇ ਖੇਤਾਂ ਨੂੰ ਪਾਣੀ ਲਾਉਣ ਲਈ ਜਾਗਿਆ। ਪੀੜਤ ਅਨੁਸਾਰ ਘਰ ਦੇ 6/7 ਮੈਂਬਰ ਸੁੱਤੇ ਪਏ ਸਨ ਪਰ ਚੋਰੀ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ। ਮਾਮਲੇ ਦੀ ਜਾਂਚ ਡੀਐਸਪੀ ਅਰੁਣ ਮੁੰਡਨ, ਖੂਈਆਂ ਸਰਵਰ ਥਾਣਾ ਇੰਚਾਰਜ ਪਰਮਜੀਤ ਕੁਮਾਰ ਕਰ ਰਹੇ ਹਨ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………