ਮਸ਼ਹੂਰ ਪੰਜਾਬ ਗਾਇਕ ਇੰਦਰਜੀਤ ਸਿੰਘ ਨਿੱਕੂ ਨੂੰ ਲੈਕੇ ਇਕ ਵੱਡੀ ਅੱਪਡੇਟ ਸਾਹਮਣੇ ਆ ਰਹੀ ਐ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਸੜਕ ਹਾਦਸੇ ‘ਚ ਫੈਲੀ ਆਪਣੀ ਮੌਤ ਦੀ ਝੂਠੀ ਖਬਰ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰ ਕੇ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਖ਼ਬਰ ਹਰ ਪਾਸੇ ਚੱਲ ਰਹੀ ਹੈ ਕਿ ਮੇਰਾ ਐਕਸੀਡੈਂਟ ਹੋ ਗਿਆ ਹੈ।
ਸੋਸ਼ਲ ਮੀਡੀਆ ਜਦੋਂ ਤੋਂ ਅਨਾੜੀ ਲੋਕਾਂ ਦੇ ਹੱਥ ਆ ਗਿਆ ਹੈ ਉਦੋਂ ਤੋਂ ਹੀ ਅਜਿਹੀਆਂ ਚੀਜ਼ਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਲਈ ਅਜਿਹੇ ਸੰਦੇਸ਼ ਬਣਾ ਕੇ ਚਲਾ ਦਿੱਤੇ ਜਾਂਦੇ ਹਨ। ਮੈਂ ਬਿਲਕੁਲ ਤੰਦਰੁਸਤ ਹਾਂ। ਪਿਆਰ ਕਰਨ ਵਾਲੇ ਲੋਕ ਬਿਲਕੁਲ ਫਿਕਰ ਨਾ ਕਰਨ। ਲੋਕਾਂ ਦੇ ਕਈ ਫੋਨ ਵੀ ਆ ਚੁੱਕੇ ਹਨ। ਸਾਰਿਆਂ ਦਾ ਦਿਲੋਂ ਧੰਨਵਾਦ, ਦੋ ਮੇਰੇ ਲਈ ਸ਼ੁਭਕਾਮਨਾਵਾਂ ਕਰ ਰਹੇ ਹਨ। ਸਾਰੇ ਚੁਹਾਣ ਵਾਲਿਆਂ ਨੂੰ ਹੁਸ਼ਿਆਰਪੁਰ ਮੇਲੇ ‘ਚ ਮਿਲਾਂਗੇ।
ਸੋ ਅਜਿਹੀਆਂ ਫੇਕ ਖਬਰਾਂ ਅਤੇ ਜਾਣਕਾਰੀਆਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ,ਅਤੇ ਇਸਦੇ ਨਾਲ ਹੀ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਗਲਤ ਅੰਨਸਰਾਂ ਤੇ ਕਾਰਵਾਈ ਕਰਨੀ ਚਾਹੀਦੀ ਐ ਕਿਉਕਿ ਅਜਿਹੇ ਲੋਕਾਂ ਦੁਆਰਾ ਫੈਲਾਈ ਝੂਠੀ ਅਵਾਹ ਸਮਾਜ ਵਿੱਚ ਅਸ਼ਾਂਤੀ ਪੈਦਾ ਕਰ ਸਕਦੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………