Htv Punjabi
Punjab

ਬੀ.ਜੇ.ਪੀ. ਪੰਜਾਬ ਦੇ ਮਹਾਂਮੰਤਰੀ ਸ੍ਰੀਨਿਵਾਸਨ ਸੱਲੂ ਫਗਵਾੜਾ ਵਿਖੇ ਭਗਵਾਨ ਸ਼੍ਰੀ ਵਿਸ਼ਵਕਰਮਾ ਦੇ ਚਰਨਾਂ ‘ਚ ਹੋਏੇ ਨਕਮਸਤਕ

ਫਗਵਾੜਾ 15 ਦਸੰਬਰ 2023 – ਬੀ.ਜੇ.ਪੀ. ਪੰਜਾਬ ਦੇ ਮਹਾਂਮੰਤਰੀ ਸ੍ਰੀਨਿਵਾਸਨ ਸੱਲੂ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਪਹੁੰਚੇ ਅਤੇ ਭਗਵਾਨ ਸ਼੍ਰੀ ਵਿਸ਼ਵਕਰਮਾ ਦੇ ਚਰਨਾਂ ਵਿੱਚ ਨਕਮਸਤਕ ਹੋਏੇ । ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਵੰਤ ਰਾਏ ਧੀਮਾਨ, ਵਾਈਸ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ ਅਤੇ ਸਮੂਹ ਕਮੇਟੀ ਮੈਂਬਰਾਂ ਵਲੋ ਉਨਾਂ ਦਾ ਸਵਾਗਤ ਕੀਤਾ ਗਿਆ।

ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਉਨਾਂ ਨੂੰ ਮੰਦਰ ਵਿਖੇ ਚੱਲ ਰਹੇ ਚੈਰੀਟੇਬਲ ਹਸਪਤਾਲ ਟਰੱਸਟ, ਕੰਪਿਊਟਰ ਇੰਸਟੀਚਿਊਟ ਅਤੇ ਜਲਦੀ ਹੀ ਸ਼ੁਰੂ ਕੀਤੇ ਜਾ ਰਹੇ 50 ਬੈੱਡਾਂ ਵਾਲੇ 24 ਘੰਟੇ ਐਮਰਜੈਂਸੀ ਹਸਪਤਾਲ ਦੀ ਜਾਣਕਾਰੀ ਦਿੱਤੀ । ਸ੍ਰੀਨਿਵਾਸਨ ਸੱਲੂ ਜੀ ਨੇ ਮੰਦਰ ਵਿਖੇ ਚੱਲ ਰਹੇ ਲੋਕ ਭਲਾਈ ਦੇ ਕਾਰਜਾਂ ਲਈ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਯੋਗਦਾਨ ਦੇਣ ਦਾ ਵਾਅਦਾ ਕੀਤਾ।

ਇਸ ਮੌਕੇ ਤੇ ਸਭਾ ਦੇ ਸੀਨ. ਪ੍ਰਧਾਨ ਸੁਰਿੰਦਰ ਪਾਲ ਧੀਮਾਨ,ਵਾਈਸ ਪ੍ਰਧਾਨ ਪਰਦੀਪ ਧੀਮਾਨ, ਸੂਰਜ ਧੀਮਾਨ, ਗੁਰਨਾਮ ਸਿੰਘ ਜੂਤਲਾ, ਸੁਭਾਸ਼ ਧੀਮਾਨ, ਬਖਸ਼ੀਸ਼ ਰਾਮ ਧੀਮਾਨ,ਰਮੇਸ਼ ਧੀਮਾਨ, ਜਸਪਾਲ ਸਿੰਘ ਲਾਲ, ਵਿਕਰਮਜੀਤ ਚੱਗਰ, ਅਰੁਣ ਰੂਪਰਾਏ, ਭੁਪਿੰਦਰ ਸਿੰਘ ਜੰਡੂ, ਅਸ਼ੋਕ ਧੀਮਾਨ, ਅਮੋਲਕ ਸਿੰਘ ਝੀਤਾ, ਨਰਿੰਦਰ ਸਿੰਘ ਭੱਚੂ, ਨਰਿੰਦਰ ਸਿੰਘ ਟੱਟਰ, ਸੁਰਿੰਦਰ ਸਿੰਘ ਕਲਸੀ, ਜਗਜੀਤ ਸਿੰਘ ਲੱਲ, ਅੰਕੁਸ਼ ਧੀਮਾਨ, ਵਿਸ਼ਾਲ ਭੋਗਲ, ਧੀਰਜ ਧੀਮਾਨ, ਰਵਿੰਦਰ ਸਿੰਘ ਪਨੇਸਰ, ਰੀਤ ਪ੍ਰੀਤ ਪਾਲ ਸਿੰਘ ਭੰਮਰਾ, ਹਰਜੀਤ ਸਿੰਘ ਭੰਮਰਾ,ਪੰਡਿਤ ਮਾਧਵ ਜੀ ਅਤੇ ਬਲਵਿੰਦਰ ਸਿੰਘ ਰਤਨ ਤੋ ਇਲਾਵਾ ਹੋਰ ਮੈਂਬਰ ਵੀ ਹਾਜਰ ਸਨ।

Related posts

ਖੁਦ ਕੰਗਾਲ ਹੁੰਦੀ ਸਰਕਾਰ, ਕਿਸਾਨਾਂ ਦੇ ਕਰ ਰਹੀ ਐ ਕਰਜ਼ੇ ਮਾਫ਼

Htv Punjabi

ਡਾਕਟਰ ਨੇ ਖੋਲ੍ਹ ਕੇ ਰੱਖ ਤੀ ਅਜਿਹੀ ਪੋਲ ਕਿ ਸਰਕਾਰ ਨੂੰ ਪਈਆਂ ਭਾਜੜਾਂ

Htv Punjabi

8 ਜਣਿਆਂ ਨੇ ਫੜ ਲਈ ਇੱਕ ਜ਼ਨਾਨੀ, ਫਿਰ ਕੀਤਾ ਅਜਿਹਾ ਕੁਝ ਕਿ ਹੋ ਗਈ ਬੇਹੋਸ਼ ਦੇਖੋ ਕਿਹੜੀ ਹਾਲਤ ‘ਚ ਸੁੱਟੀ ਸੜਕ ‘ਤੇ

Htv Punjabi

Leave a Comment