ਅੰਡੇ ਖਾਣ ਦੇ ਸ਼ੌਕੀਨ ਵਾਲਿਆਂ ਲਈ ਆਈ ਅਜਿਹੀ ਵੀਡੀਓ,, ਕਿ ਵੀਡੀਓ ਦੇਖ ਅੰਡੇ ਖਾਣੇ ਤਾਂ ਦੂਰ ਨਾਮ ਲੈਣ ਤੋਂ ਵੀ ਘਬਰਾਉਗੇ,, ਜੀ ਹਾਂ ਸਕਰੀਨ ਤੇ ਤਸਵੀਰਾਂ ਤੁਸੀਂ ਵੀ ਦੇਖ ਰਹੇ ਹੋ ਕਿ ਇੱਕ ਵਿਅਕਤੀ ਅੰਡਿਆਂ ਦੀ ਟਰੇ ਲਈ ਬੈਠਾ ਪਰ ਇਹ ਅੰਡੇ ਦੇਖਣ ਨੂੰ ਅੰਡੇ ਤਾਂ ਲੱਗ ਰਹੇ ਨੇ ਪਰ ਪਕਾਉਣ ਤੇ ਨਿਕਲਿਆ ਕੁਝ ਹੋਰ ਹੀ,, ਦੇਖੋ ਵੀਡੀਓ,,,,,ਮਾਮਲਾ ਲੁਧਿਆਣਾ ਦੇ ਮਾਛੀਵਾੜਾ ਸਾਹਿਬ ਦਾ ਜਿੱਥੇ ਨਕਲੀ ਅੰਡਿਆਂ ਬਾਰੇ ਵਿਅਕਤੀ ਨੇ ਖੁਲਾਸਾ ਕੀਤਾ,, ਕੀ ਇਹ ਅੰਡੇ ਅਸਲੀ ਨਹੀਂ ਜਿਸ ਨੂੰ ਲੈ ਕੇ ਸਿਹਤ ਵਿਭਾਗ ਨੂੰ ਇਸਦੀ ਜਾਂਚ ਕਰਨ ਦੀ ਮੰਗ ਕੀਤੀ ਅਤੇ ਅਜਿਹੇ ਕੰਮ ਕਰਨ ਵਾਲਿਆਂ ਖਿਲਾਫ ਐਕਸ਼ਨ ਲੈਣ ਲਈ ਕਿਹਾ,,,,,,,
ਵੀਡੀਓ ਦੇ ਵਾਇਰਲ ਹੋਣ ਤੇ ਮਾਛੀਵਾੜਾ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖੀ ਜਿਸ ਦੇ ਵਿੱਚ ਉਹਨਾਂ ਨਕਲੀ ਅੰਡਿਆਂ ਦਾ ਜ਼ਿਕਰ ਕੀਤਾ ਅਤੇ ਇਸ ਮਾਮਲੇ ਚ ਲੁਧਿਆਣਾ ਸਿਵਲ ਸਰਜਨ ਨੇ ਗੱਲਬਾਤ ਦੌਰਾਨ ਕਿਹਾ ਕਿ ਮਿਲੀ ਸ਼ਿਕਾਇਤ ਨੂੰ ਡੀਐਚਓ ਨੂੰ ਮਾਰਕ ਕਰ ਦਿੱਤਾ ਗਿਆ। ਇਸ ਬਾਬਤ ਕੋਈ ਗਲਤ ਹੋਵੇਗਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦੇਖਿਆ ਜਾਵੇ ਤਾਂ ਮਾਰਕੀਟ ਦੇ ਵਿੱਚ ਹਰ ਚੀਜ਼ ਨਕਲੀ ਆ ਰਹੀ ਹੈ। ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੋ ਅਜਿਹੇ ਨਕਲੀ ਸਮਾਨ ਬਣਾਉਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਤਾਂ ਕਿ ਹੋਰਨਾਂ ਲੋਕਾਂ ਨੂੰ ਵੀ ਕੰਨ ਹੋ ਜਾਣ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………