ਜਿਹੜੀਆਂ ਤੁਸੀਂ ਚਕਨਾ ਚੂਰ ਹੋਏ ਸਮਾਨ ਦੀਆਂ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਦਰਾਅਸਲ ਇਹ ਵਿਆਹ ਵਾਲਾ ਘਰ ਆ,, ਜਿੱਥੇ ਵਿਆਹ ਤੋਂ ਪਹਿਲਾਂ ਹੀ ਖਿਲਾਰੇ ਪੈ ਗਏ,ਘਟਨਾ ਫਿਰੋਜ਼ਪੁਰ ਦੀ ਗਵਾਲ ਮੰਡੀ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਗਰੀਬ ਪਰਿਵਾਰ ਦੇ ਘਰ ਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ,,ਪਰਿਵਾਰ ਦੇ ਦੱਸਣ ਮੁਤਾਬਿਕ ਘਰ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ,,ਹਮਲਾਵਰ ਸੋਨੇ ਦੇ ਗਹਿਣੇ ਅਤੇ ਪੈਸਾ ਲੈ ਫਰਾਰ ਹੋ ਗਏ,,,,,,
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਗਤ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ। ਅਤੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸਨ। ਅਤੇ ਪੁਰਾਣੀ ਰੰਜਿਸ਼ ਦੇ ਚਲਦਿਆਂ 15-20 ਵਿਅਕਤੀਆਂ ਨੇ ਉਨ੍ਹਾਂ ਦੇ ਘਰ ਹਮਲਾ ਕਰ ਦਿੱਤਾ ਅਤੇ ਭੰਨਤੋੜ ਕੀਤੀ ਗਈ ਇਹਨਾਂ ਹੀ ਨਹੀਂ ਬਲਕਿ ਕੁੜੀ ਦੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਕੈਸ਼ ਚੁੱਕ ਲਿਆ ਇਸਤੋਂ ਬਾਅਦ ਉਨ੍ਹਾਂ ਬਿਮਲਾ ਦੇਵੀ ਪਤਨੀ ਮਿਸ਼ਰੀ ਲਾਲ ਦੇ ਘਰ ਵੀ ਪੂਰਾ ਹੰਗਾਮਾ ਕੀਤਾ,,,,,,,,
ਜਦੋਂ ਪੁਲਿਸ ਦੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।,,,,ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ,,,,,,,,,ਬਾਕੀ ਪੁਲਿਸ ਵੱਲੋਂ ਜਾਂਚ ਕਰਕੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਆਉਣ ਵਾਲਾ ਸਮਾਂ ਹੀ ਦੱਸੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
