Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, ਬਾਹਰ ਨਿਕਲਣ ਵਾਲੇ ਸਾਵਧਾਨ

ਪੰਜਾਬ ਚ ਠੰਡ ਅਤੇ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਲੋਕਾਂ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਕਾਰਨ ਮੌਸਮ ਵਿਭਾਗ ਨੇ ਹੁਣ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਕਈ ਇਲਾਕਿਆਂ ਚ ਜੀਰੋ ਵਿਜੀਬਲਿਟੀ ਨੋਟ ਕੀਤੀ ਗਈ ਹੈ। ਸ਼ੀਤ ਲਹਿਰ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ।ਪਿਛਲੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ ਦਾ ਤਾਪਮਾਨ ਜੀਰੋ ਡਿਗਰੀ ਦੇਖਣ ਨੂੰ ਮਿਲਿਆ ਹੈ। ਅੱਜ ਵੀ ਪਾਰਾ ਹੇਠਾਂ ਰਹਿਣ ਦੇ ਅਨੁਮਾਨ ਹੈ। ਪੰਜਾਬ ਦੇ ਕਈ ਸ਼ਹਿਰ ਅੱਜ ਫਿਰ 1-2 ਡਿਗਰੀ ਸੈਲਸੀਅਸ ਤਾਪਮਾਨ ਨੂੰ ਛੋਅ ਸਕਦੇ ਹਨ।

ਰਾਸ਼ਟਰੀ ਰਾਜਧਾਨੀ ਦਿੱਲੀ (Delhi) ‘ਚ ਕੋਲਡਵੇਬ ਲਗਾਤਾਰ ਜਾਰੀ ਹੈ। ਮੰਗਲਵਾਰ ਸਵੇਰੇ ਘੱਟੋ-ਘੱਟ ਤਾਪਮਾਨ ਇਕ ਵਾਰ ਫਿਰ 3 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ ਸੀਤ ਲਹਿਰ ਜਾਰੀ ਰਹੇਗੀ। ਸਫਦਰਜੰਗ ਸਥਿਤ ਮੌਸਮ ਵਿਭਾਗ ਦੀ ਰਿਕਾਰਡ ਆਬਜ਼ਰਵੇਟਰੀ ‘ਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 4 ਡਿਗਰੀ ਸੈਲਸੀਅਸ ਘੱਟ ਦੱਸਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਲੋਧੀ ਰੋਡ ‘ਤੇ ਸਥਿਤ ਮੌਸਮ ਦਫਤਰ ‘ਚ ਘੱਟੋ-ਘੱਟ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੱਛਮੀ ਉੱਤਰ ਪ੍ਰਦੇਸ਼ ਦੇ ਨੋਇਡਾ, ਗਾਜ਼ੀਆਬਾਦ, ਮੇਰਠ ਅਤੇ ਮਥੁਰਾ ਵਿੱਚ ਪਾਰਾ 3 ਤੋਂ 4 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਸੰਘਣੀ ਧੁੰਦ ਛਾਈ ਰਹੀ। ਇਸ ਦੇ ਨਾਲ ਹੀ ਪੱਛਮ-ਉੱਤਰ ਦਿਸ਼ਾ ਤੋਂ ਠੰਡੀਆਂ ਹਵਾਵਾਂ ਵੀ ਚੱਲੀਆਂ। ਇਸ ਕਾਰਨ ਇਨ੍ਹਾਂ ਰਾਜਾਂ ਵਿੱਚ ਠੰਡ ਦਾ ਕਹਿਰ ਜਾਰੀ ਹੈ।ਸੰਘਣੀ ਧੁੰਦ ਕਾਰਨ ਇਨ੍ਹਾਂ ਸਾਰੇ ਰਾਜਾਂ ਵਿੱਚ ਵਿਜ਼ੀਬਿਲਟੀ ਜ਼ੀਰੋ ਹੋ ਗਈ। ਇਸ ਨਾਲ ਆਵਾਜਾਈ ਤੇ ਮਾੜਾ ਅਸਰ ਪਿਆ। ਬਾਕੀ ਰਹਿੰਦਾ ਕੰਮ ਹਵਾ ਦੇ ਠੰਡੇ ਝੱਖੜ ਨੇ ਪੂਰਾ ਕਰ ਲਿਆ। ਮੌਸਮ ਵਿਭਾਗ ਮੁਤਾਬਕ ਦੁਪਹਿਰ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ। ਧੁੱਪ ਕਾਰਨ ਦਿਨ ਦੇ 12 ਵਜੇ ਤੋਂ ਬਾਅਦ ਤਾਪਮਾਨ 16 ਡਿਗਰੀ ਸੈਲਸੀਅਸ ਤੋਂ ਉਪਰ ਜਾਣ ਦੀ ਸੰਭਾਵਨਾ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਨਵਾਂ ਸਿਆਸੀ ਧੜਾ ਖੜਾ ਕਰੇਗਾ ਨਵਜੋਤ ਸਿੰਘ ਸਿੱਧੂ ਦਾ ਇਹ ਯੂਟਿਊਬ ਚੈਨਲ ?

Htv Punjabi

ਥਾਣੇਦਾਰ ਨੇ ਕਮਰਾ ਬੰਦ ਕਰ ਮੰਗੀ ਗਲਤ ਚੀਜ਼; ਦੇਖੋ ਵੀਡੀਓ

htvteam

ਹਸਪਤਾਲ ਵਾਲੇ ਗਰਭਵਤੀ ਔਰਤ ਕੋਲੋਂ ਭਿਆਨਕ ਦਰਦਾਂ ਦੌਰਾਨ ਮੰਗਦੇ ਰਹੇ ਕੋਰੋਨਾ ਰਿਪੋਰਟ, ਔਰਤ ਦਰਦ ਨਾਲ।ਤੜਫਦੀ ਰਹੀ, ਫੇਰ ਦੇਖੋ ਕੀ ਹੋਇਆ!!!

Htv Punjabi

Leave a Comment