Htv Punjabi
Punjab Religion Video

ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਚੱਕਤਾ ਕੰਮ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 50 ਦਿਨਾਂ ਦੀ ਪੈਰੋਲ ‘ਤੇ ਸ਼ੁੱਕਰਵਾਰ ਰਾਤ ਬਰਨਾਵਾ ਆਸ਼ਰਮ ਪਹੁੰਚਿਆ। ਹਨੀਪ੍ਰੀਤ ਤੇ ਪਰਿਵਾਰਕ ਮੈਂਬਰ ਵੀ ਉਸ ਦੇ ਨਾਲ ਆਏ ਹਨ। ਡੇਰਾ ਮੁਖੀ ਨੇ ਲਾਈਵ ਹੋ ਕੇ ਪੈਰੋਕਾਰਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਰਾਮ ਜੀ ਦਾ ਪੁਰਬ ਮਨਾਇਆ ਜਾ ਰਿਹਾ ਹੈ। ਤੁਸੀਂ ਸਾਰੇ ਇਸ ਤਿਉਹਾਰ ‘ਚ ਪੁਰਬ ‘ਚ ਸ਼ਾਮਲ ਹੋਵੋ ਤੇ ਇਸ ਨੂੰ ਦੀਵਾਲੀ ਵਾਂਗ ਮਨਾਓ।

ਪੈਰੋਲ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਆਸ਼ਰਮ ‘ਚ ਭੀੜ ਇਕੱਠੀ ਨਹੀਂ ਹੋਣ ਦਿੱਤੀ ਜਾਵੇਗੀ। ਡੇਰਾ ਮੁਖੀ ਗੁਰਮੀਤ ਸਿੰਘ ਨੂੰ ਪਹਿਲਾਂ 17 ਜੂਨ, 2022 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਤੋਂ ਬਾਅਦ ਉਹ ਬਰਨਾਵਾ ਆਸ਼ਰਮ ‘ਚ ਰਿਹਾ। 18 ਜੁਲਾਈ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ। 88 ਦਿਨਾਂ ਬਾਅਦ ਉਸ ਨੂੰ 15 ਅਕਤੂਬਰ ਨੂੰ ਦੂਜੀ ਵਾਰ ਪੈਰੋਲ ਮਿਲੀ। 25 ਨਵੰਬਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। 21 ਜਨਵਰੀ 2023 ਨੂੰ ਗੁਰਮੀਤ ਸਿੰਘ ਤੀਜੀ ਵਾਰ 40 ਦਿਨਾਂ ਦੀ ਪੈਰੋਲ ‘ਤੇ ਬਰਨਾਵਾ ਆਸ਼ਰਮ ਆਇਆ ਸੀ।

3 ਮਾਰਚ ਨੂੰ ਪੈਰੋਲ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। ਚੌਥੀ ਵਾਰ ਡੇਰਾ ਮੁਖੀ 30 ਦਿਨਾਂ ਦੀ ਪੈਰੋਲ ‘ਤੇ 20 ਜੁਲਾਈ ਨੂੰ ਬਰਨਾਵਾ ਆਸ਼ਰਮ ਪਹੁੰਚਿਆ ਸੀ। ਫਿਰ ਉਹ 20 ਅਗਸਤ ਨੂੰ ਵਾਪਸ ਜੇਲ੍ਹ ਚਲਾ ਗਿਆ। 21 ਨਵੰਬਰ ਨੂੰ, ਬਰਨਾਵਾ 21 ਦਿਨਾਂ ਦੀ ਛੁੱਟੀ ‘ਤੇ ਪੰਜਵੀਂ ਵਾਰ ਮੁੜ ਆਇਆ। 13 ਦਸੰਬਰ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ। ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸੋਸ਼ਲ ਮੀਡੀਆ ‘ਤੇ ਕੁੜੀਆਂ ਨਾਲ ਚੈਟ ਕਰਨ ਵਾਲੇ ਸਾਵਧਾਨ

htvteam

ਦੀਵਾਲੀ ਦਾ ਜਸ਼ਨ ਮਨਾਉਂਦੇ ਗੁਆਂਢੀਆਂ ਨੇ ਆਪਸ ‘ਚ ਹੀ ਲਾਹੀਆਂ ਸ਼ਰਮਾਂ; ਦੇਖੋ ਵੀਡੀਓ

htvteam

ਆਹ ਲਾਲ ਪਾਣੀ ਘਰ ਬਣਾਕੇ ਪੀਣਾ ਸ਼ੁਰੂ ਕਰ ਦਿਓ, 100 ਸਾਲ ਤੰਦਰੁਸਤ ਰਹੋਗੇ

htvteam

Leave a Comment