ਯੂਨੀਵਰਸੀਟੀਆਂ ਤੇ ਕਾਲਜਾਂ ਵਿੱਚ ਅਸਾਂ ਬਦਮਾਸ਼ੀ ਦਾ ਦੌਰ ਦੇਖਿਆ ਤੇ ਨੌਜਵਾਨ ਇਕ ਦੂਜੇ ਦੀ ਜਾਨ ਦੇ ਵੈਰੀ ਬਣਦੇ ਵੀ ਦੇਖੇ ਨੇ ਪਰ ਹੁਣ ਕਾਲਜਾਂ ਤੋਂ ਪੰਜਾਬ ਦੇ ਸਕੂਲ ਬਦਮਾਸ਼ੀ ਦਾ ਅੱਡਾ ਬਣਦੇ ਨਜ਼ਰ ਆ ਰਹੇ ਇਸਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਪੀਏਯੂ ਸਾਰਕਾਰੀ ਸਕੂਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਕੂਲ ਦੇ ਵਿਦਿਆਰਥੀਆਂ ਦੇ ਹੱਥ ਵਿੱਚ ਕਿਤਾਬਾਂ ਦੀ ਥਾਂ ਡਾਂਗਾ ਅਤੇ ਤੇਜ਼ਧਾਰ ਹਿਥਿਆਰ ਦੇਖਣ ਨੂੰ ਮਿਲੇ ਨੇ ਜੋ ਕੀ ਨੌਜਵਾਨ ਤੇ ਉੱਤੇ ਵਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਜਿਸਦੀ ਤਸਵੀਰਾਂ ਸੀ.ਸੀ.ਵੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈਆਂ,,,,,,,,
ਉੱਧਰ ਜਦੋਂ ਇਸ ਮਾਮਲੇ ਬਾਬਤ ਸਕੂਲ ਦੇ ਪ੍ਰਿੰਸੀਪਲ ਸਾਬ੍ਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਨੇ ਕਿਹਾ ਜਾਂਚ ਕੀਤੀ ਜਾ ਰਹੀ ਐ,,,,,,,,,ਪ੍ਰਿੰਸੀਪਲ ਦਾ ਕਹਿਣਾ ਐ ਕੀ ਕਈ ਵਾਰ ਬਾਹਰਲੇ ਬੱਚੇ ਜਾਂ ਨੌਜਵਾਨ ਆਕੇ ਲੜਾਈ ਕਰਦੇ ਹਨ ਇਸ ਕਰਕੇ ਅਸੀ ਛੁੱਟੀ ਟਾਈਮ ਪੀਸੀਆਰ ਨੂੰ ਤਾਇਨਾਤ ਕਰਨ ਲਈ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਖੈਰ ਏਸ ਵੀਡੀਓ ਚ ਸਾਫ ਦੇਖਿਆ ਗਿਆ ਵਰਦੀ ਪਾਈ ਹੋਈ ਜੋ ਕੀ ਸਕੂਲ ਦੇ ਬੱਚੇ ਸਨ ਬਾਕੀ ਏਸ ਮਾਮਲੇ ਚ ਪੁਲਿਸ ਦੀ ਜਾਂਚ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆਵੇਗੀ ਕੀ ਆਖਿਰ ਕੀ ਵਜ਼ਾ ਹੀ,ਏਥੇ ਅਸੀ ਇਹੀ ਕਹਾਂਗੇ ਕੀ ਪਹਿਲਾਂ ਹੀ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਗਰਕ ਹੋਇਆ ਪਿਆ ਸੋ ਇਹ ਜਿਹੜੀ ਨੌਜਵਾਨੀ ਬਚੀ ਹੈ ਇਸਨੂੰ ਸੰਭਾਲਕੇ ਰੱਖੋ ਇਹੀ ਆਉਣ ਵਾਲੇ ਕੱਲ ਪੰਜਾਬ ਦਾ ਭਵਿੱਖ ਹੋਣਗੇ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..