Htv Punjabi
Punjab Video

ਆਹ ਤਾਂ ਹੱਦ ਹੀ ਹੋ ਗਈ

ਕਿਸਾਨਾਂ ਵੱਲੋਂ ਜਾਰੀ ਪ੍ਰਦਰਸ਼ਨ ਵਿਚਾਲੇ ਹਰਿਆਣਾ ਪੁਲਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ‘ਚ ਉਨ੍ਹਾਂ ਕਿਹਾ ਕਿ, “ਦਾਤਾ ਸਿੰਘ-ਖਨੌਰੀ ਬਾਰਡਰ ‘ਤੇ ਧਰਨਾਕਾਰੀਆਂ ਨੇ ਨਾੜ ਅੱਗ ਲੈ ਕੇ ਉਸ ‘ਚ ਮਿਰਚਾਂ ਦਾ ਪਾਊਡਰ ਪਾ ਕੇ ਪੁਲਿਸ ਨੂੰ ਚਾਰੋਂ ਪਾਸਿਓਂ ਘੇਰ ਲਿਆ, ਪਥਰਾਅ ਕਰਨ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ‘ਤੇ ਲਾਠੀਆਂ ਅਤੇ ਡੰਡਿਆਂ ਦੀ ਵਰਤੋਂ ਕੀਤੀ, ਜਿਸ ਕਾਰਨ 12 ਦੇ ਕਰੀਬ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।”

ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਵਲੋਂ ਅੱਜ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸਦੇ ਤਹਿਤ ਖਨੌਰੀ ਬਾਰਡਰ ‘ਤੇ ਤਾਇਨਾਤ ਹਜ਼ਾਰਾਂ ਕਿਸਾਨ ਪੰਜਾਬ-ਹਰਿਆਣਾ ਹੱਦ ਨਜ਼ਦੀਕ ਇਕੱਠੇ ਹੋਏ ਤਾਂ ਉਥੇ ਤਾਇਨਾਤ ਹਰਿਆਣਾ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਵਲੋਂ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਮਜੀਤ ਅਨਮੋਲ ਦੀ ਵੀਡੀਓ ਵਾਇਰਲ

htvteam

ਪ੍ਰਾਪਰਟੀ ਡੀਲਰ ਨਾਲ ਹੋ ਗਈ ਜੱਗੋਂ ਤੇਹਰਵੀਂ, ਪ੍ਰਾਪਰਟੀ ਦੇਖਣ ਧੇ ਬਹਾਨੇ ਸੱਦਿਆ ਤੇ ਇਕੱਠੀਆਂ ਹੋਕੇ ਪੈ ਗਈਆਂ ਜਨਾਨੀਆਂ, ਪੈਸੇ ਵੀ ਵਸੂਲੇ

Htv Punjabi

ਪਿਟਬੁੱਲ ਕੁੱਤੇ ਨੇ ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਦੀ ਲੱਤ ਪਾੜੀ, 10 ਮਿੰਟ ਬਾਅਦ ਬੱਚੇ ਨੇ ਜ਼ਬੜਾ ਫੜ ਕੇ ਖੁਦ ਨੂੰ ਬਚਾਇਆ

Htv Punjabi

Leave a Comment