ਸੂਬੇ ਅੰਦਰ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨਾਂ ਵਿੱਚੋਂ ਕੁਝ ਸੱਚ ਸਾਬਤ ਹੁੰਦੀਆਂ ਹਨ ਅਤੇ ਕੁਝ ਝੂਠੀਆਂ ਅਜਿਹੀ ਹੀ ਘਟਨਾ ਫਿਰੋਜਪੁਰ ਸਰੱਹਦੀ ਪਿੰਡ ਕਮਾਲੇ ਵਾਲੇ ਤੋਂ ਸਾਹਮਣੇ ਆਈ ਹੈ। ਜਿੱਥੇ ਪਰਿਵਾਰ ਨੇ ਦੱਸਿਆ ਹੈ ਕੀ ਥਾਣਾ ਸਦਰ ਫਿਰੋਜ਼ਪੁਰ ਵੱਲੋਂ ਪਰਚਾ ਦਰਜ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਤਕਾਰ ਆਰੋਪੀ ਦੀ ਪਤਨੀ ਨੇ ਦੱਸਿਆ ਹੈ ਮੇਰਾ ਪਤੀ ਬਿਲਕੁਲ ਨਿਰਦੋਸ਼ ਹੈ।ਕਿ ਮੇਰੇ ਪਤੀ ਨੂੰ ਇਸ ਗਰੋਹ ਵੱਲੋਂ ਹੁਣ ਹਣੀ ਟਰੈਪ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ। ਮੇਰੇ ਪਤੀ ਤੋਂ ਪਹਿਲਾਂ ਢਾਈ ਲੱਖ ਦੀ ਮੰਗ ਕੀਤੀ ਗਈ ਜਿਸ ਦੀ ਸਾਡੇ ਕੋਲੋਂ ਆਡੀਓ ਵੀ ਮੌਜੂਦ ਹੈ ਮੇਰੇ ਪਤੀ ਨੇ ਪੈਸਿਆਂ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਔਰਤ ਵੱਲੋਂ ਮੇਰੇ ਪਤੀ ਤੇ ਬਲਾਤਕਾਰ ਦਾ ਝੂਠਾ ਪਰਚਾ ਦਰਜ ਕਰਾ ਕੇ ਉਸ ਨੂੰ ਜੇਲ ਵਿੱਚ ਭੇਜ ਦਿੱਤਾ ਹੈ ਔਰਤ ਨੇ ਜੋ ਉਸ ਦੇ ਪਤੀ ਬਲਾਤਕਾਰ ਦਾ ਝੂਠਾ ਪਰਚਾ ਦਰਜ ਹੋਇਆ ਹੈ ਉਸ ਦੀ ਜਾਂਚ ਕੀਤੀ ਜਾਵੇ।
ਰੇਪ ਪੀੜਤਾ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਰਿਵਾਰ ਵਿਆਹ ਤੇ ਗਿਆ ਹੋਇਆ ਸੀ ਮੈਂ ਤੇ ਮੇਰਾ ਪਤੀ ਰਾਤ ਨੂੰ ਸੌਂ ਰਹੇ ਸੀ ਅਚਾਨਕ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਤਾਂ ਬਾਹਰ ਜਾ ਕੇ ਦਰਵਾਜ਼ਾ ਖੋਲ ਕੇ ਤਿੰਨ ਵਿਅਕਤੀ ਜਬਰ ਦਾਖਲ ਹੋ ਗਏ ਅਤੇ ਮੇਰੀ ਮਰਜ਼ੀ ਤੋਂ ਬਿਨਾਂ ਮੇਰੇ ਨਾਲ ਜਬਰ ਜਨਾਹ ਕੀਤਾ,,,,,,,
ਦੂਜੇ ਪਾਸੇ ਜਦ ਇਸ ਮਾਮਲੇ ਨੂੰ ਲੈ ਕੇ ਰੰਧੀਰ ਕੁਮਾਰ ਐਸ ਪੀ ਡੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਔਰਤ ਤੇ ਬਿਆਨਾਂ ਤੇ ਕਾਰਵਾਈ ਕੀਤੀ ਗਈ ਹੈ ਅਤੇ ਇਸ ਲਈ ਮੁਢਲੀ ਜਾਂਚ ਕੀਤੀ ਜਾਵੇਗੀ,,,,,,,,,,,ਖੈਰ ਬਲਾਤਕਾਰ ਵਰਗੇ ਮਾਮਲਿਆਂ ਦੀ ਡੁੰਘਾਈ ਦੇ ਨਾਲ ਜਾਂਚ ਹੋਣੀ ਜਰੂਰ ਚਾਹੀਦੀ ਹੈ ਕਿਉਂਕਿ ਕਈ ਵਾਰ ਅਜਿਹੇ ਕੇਸਾਂ ਦੇ ਵਿੱਚ ਨਜਾਇਜ਼ ਵੀ ਲੋਕ ਫਸ ਜਾਂਦੇ ਨੇ ਬਾਕੀ ਹੁਣ ਇਸ ਮਾਮਲੇ ਦੇ ਵਿੱਚ ਅਸਲ ਸੱਚਾਈ ਉਦੋਂ ਹੀ ਪਤਾ ਲੱਗੇਗੀ ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਬਰੀਕੀ ਨਾਲ ਜਾਂਚ ਕਰਕੇ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..