Htv Punjabi
Punjab Video

ਨਿਹੰਗ ਸਿੰਘ ਤੋਂ ਗੁੱਟ ਲਹਾਉਣ ਵਾਲਾ ਪੁਲਿਸੀਆ ਨਿਕਲਿਆ ਦਲੇਰ, ਦੇਖੋ ਬੈੱਡ ‘ਤੇ ਪਏ ਨੇ ਕਿਵੇਂ ਦਿਖਾਈ ਦਲੇਰੀ! 

ਚੰਡੀਗੜ੍ਹ : ਬੀਤੇਂ ਦਿਨੀਂ ਸਨੌਰ ਸਬਜ਼ੀ ਮੰਡੀ ‘ਚ ਨਿਹੰਗ ਸਿੰਘਾਂ ਦੇ ਹਮਲੇ ‘ਚ ਬੁਰੀ ਤਰ੍ਹਾਂ ਜਖਮੀ ਹੋਕੇ ਆਪਣਾ ਹੱਥ ਗੁਆਕੇ ਮੁੜ ਪਲਾਸਟ ਸਰਜਰੀ ਜ਼ਰੀਏ ਜੁੜਵਾਉਣ ਵਾਲੇ ਏ.ਐਸ.ਆਈ. ਹਰਜੀਤ ਸਿੰਘ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲਿੰਗ ਰਾਹੀਂ ਖਾਸ ਗੱਲਬਾਤ ਕੀਤੀ। ਕੈਪਟਨ ਵਲੋਂ ਆਪਣੇ ਫੇਸਬੁੱਕ ਪੇਜ ਤੇ ਇਸ ਗੱਲਬਾਤ ਦੀ ਸਾਂਝਾ ਕੀਤੀ ਗਈ ਵੀਡੀਓ ‘ਚ ਸਾਫ ਦਿਖਾਈ ਦਿੱਤਾ ਕਿ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਏ.ਐਸ.ਆਈ. ਦਾ ਹਾਲ ਪੁੱਛਿਆ ਤਾਂ ਹੌਂਸਲੇ ਵਾਲਾ ਹਰਜੀਤ ਸਿੰਘ ਮੁੱਖ ਮੰਤਰੀ ਨਾਲ ਹੱਸਕੇ ਮੁਸਕੁਰਾਕੇ ਗੱਲ ਕਰ ਰਿਹਾ ਸੀ । ਇਸੇ ਦੌਰਾਨ ਹਰਜੀਤ ਸਿੰਘ ਨੇ ਕਿਹਾ ਕਿ,” ਤੁਹਾਡੇ ਅਸ਼ੀਰਵਾਦ ਨਾਲ ਮੈਂ ਠੀਕ ਹਾਂ “, ਇਸ ਦੌਰਾਨ ਕੈਪਟਨ ਨੇ ਹਰਜੀਤ ਦਾ ਹੌਂਸਲਾ ਵਧਾਉਣ ਲਈ ਉਸ ਨੂੰ ਆਪਣੇ ਇੱਕ ਨਜ਼ਦੀਕੀ ਮਿਸਤਰੀ ਨਾਲ ਹੋਏ ਇਸੇ ਤਰ੍ਹਾਂ ਦੇ ਹਾਦਸੇ ਦਾ ਕਿੱਸਾ ਵੀ ਸੁਣਾਇਆ ਹੋਰ ਤਾਂ ਕੈਪਟਨ ਨੇ ਆਪਣੇ ਇਕ ਨਜ਼ਦੀਕੀ ਦੀ ਉਦਾਹਰਨ ਦੇਕੇ ਦੇਖੋ ਹਰਜੀਤ ਸਿੰਘ ਦਾ ਕਿਵੇਂ ਹੌਂਸਲਾ ਵਧਾਇਆ।
ਹਰਜੀਤ ਸਿੰਘ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਉਸ ਲਈ ਹੋਰ ਕੀ ਕੀ ਐਲਾਨ ਕੀਤੇ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ।…

Related posts

ਜੇਲ੍ਹ ਕੈਦੀਆਂ ਨੇ ਕੈਦੀਆਂ ਨਾਲ ਕਰਤੀ ਅਜਿਹੀ ਹਰਕਤ, ਹਸਪਤਾਲ ਦਾਖਲ

htvteam

ਸਰਪੰਚ ਨੇ ਘਰ ‘ਚ ਵੜ ਫੜਲੀ ਜ਼ਨਾਨੀ ਸਰਪੰਚ ਨੇ, ਕਰਤੀਆਂ ਸਾਰੀਆਂ ਹੱਦਾਂ ਪਾਰ

htvteam

ਪੁਲਿਸੀਆ ਤਾਂ ਪੁਲਿਸੀਆ, ਪੁਲਿਸੀਏ ਦਾ ਮੁੰਡਾ ਵੀ ਨਹੀਂ ਘੱਟ, ਬਜ਼ੁਰਗ ਬਾਬੇ ਦੇ ਚਿੱਟੈ ਦਾੜੇ ਦੀ ਵੀ ਲਿਹਾਜ਼ ਨਾ ਕੀਤੀ

htvteam

Leave a Comment