ਹੁਣ ਤੱਕ ਤਾਂ ਕਿਸਾਨਾਂ ਤੇ ਅਧਿਆਪਕਾਂ ਨੂੰ ਪੰਜਾਬ ਚ ਝੰਡੇ ਚੁੱਕ ਸਰਕਾਰ ਖਿਲਾਫ ਨਾਅਰੇ ਲਗਾਉਂਦੇ ਦੇਖਿਆ ਹੋਵੇਗਾ ਪਰ ਦਿਨ ਸ਼ੁਕਰਵਾਰ ਨੂੰ ਲਹਿਰਾਗਾਗਾ ਦੇ ਪਿੰਡ ਘੋੜੇਨਵ ਵਿਖੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ੂਦਰਾਂ ਨੇ ਵੀ ਝੰਡੇ ਚੁੱਕ ਲਏ ਹਨ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਬਾਜ਼ੀ ਕਰ ਦਿੱਤੀ,,,,,,,
ਦਰਸਲ ਮੰਡੀ ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਨਜ਼ਰ ਆ ਰਹੇ ਹਨ, ਮੰਡੀ ਚ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਤੇ ਮਜ਼ਦੂਰ ਪ੍ਰੇਸ਼ਾਨ ਹੋ ਚੁੱਕੇ ਹਨ ਜਿਸਦੇ ਚੱਲਦੇ ਉਨ੍ਹਾਂ ਮਜ਼ਬੂਰਨ ਰੋਸ ਪ੍ਰਦਰਸ਼ਨ ਕਰਨਾ ਪਿਆ,,,,,,,,,,,
ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਸੀਜਨ ਨਾਲ ਆਏ ਸੀ ਪਰ ਮੰਡੀ ਵਿੱਚੋਂ ਗੱਟੇ ਨਾ ਚੱਕੇ ਜਾਣ ਕਾਰਨ ਸਾਡੀ ਜਿੰਨੀ ਵੀ ਕਮਾਈ ਇਥੇ ਹੋਈ ਸੀ ਉਹ ਸਾਰੀ ਇੱਥੇ ਹੀ ਲੱਗ ਗਈ ਅਸੀਂ ਬਿਹਾਫ ਤੋਂ ਆ ਕੇ ਕਮਾਈ ਕਰਨ ਆਨੇ ਆ ਪਰ ਸਾਡੀ ਕਮਾਈ ਨਹੀਂ ਹੋ ਪਾਈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦ ਮੰਡੀ ਵਿੱਚੋਂ ਗੱਟੇ ਭਰੇ ਜਾਣ ਤਾਂ ਜੋ ਅਸੀਂ ਆਪਣੇ ਘਰ ਵਾਪਸ ਚਲੇ ਜਾਈਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

