Htv Punjabi
Punjab Video

ਦੇਖੋ ਪੰਜਾਬ ਦੇ ਕਿਹੜੇ-ਕਿਹੜੇ ਲੀਡਰ MODI ਕੈਬਿਨਟ ‘ਚ ਹੋਣਗੇ ਸ਼ਾਮਲ ?

ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੀ ਕੈਬਨਿਟ ‘ਚ ਕੌਣ-ਕੌਣ ਮੰਤਰੀ ਹੋਣਗੇ, ਇਸ ਨੂੰ ਲੈ ਕੇ ਚਰਚਾਵਾਂ ਜ਼ੋਰਾਂ ‘ਤੇ ਹਨ। ਸੂਤਰਾਂ ਦੇ ਮੁਤਾਬਕ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਦੇ ਦਫ਼ਤਰ ਤੋਂ ਫ਼ੋਨ ਆਇਆ ਹੈ ਅਤੇ ਉਨ੍ਹਾਂ ਨੂੰ ਮੋਦੀ 3.0 ‘ਚ ਥਾਂ ਮਿਲ ਸਕਦੀ ਹੈ।

ਰਵਨੀਤ ਬਿੱਟੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ, ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਹਰਾ ਦਿੱਤਾ ਸੀ। ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਨੂੰ ਭਾਜਪਾ ਰਾਜ ਸਭਾ ਸੰਸਦ ਮੈਂਬਰ ਬਣਾ ਕੇ ਕੈਬਨਿਟ ‘ਚ ਥਾਂ ਦੇ ਸਕਦੀ ਹੈ। ਦੂਜੇ ਪਾਸੇ ਪੰਜਾਬ ਤੋਂ ਹਰਦੀਪ ਪੁਰੀ ਦੇ ਨਾਂ ਦੀਆਂ ਵੀ ਚਰਚਾਵਾਂ ਹਨ ਕਿ ਹਰਦੀਪ ਸਿੰਘ ਪੁਰੀ ਨੂੰ ਵੀ ਕੈਬਨਿਟ ‘ਚ ਥਾਂ ਮਿਲ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੋਦੀ ਸਰਕਾਰ ‘ਚ ਕਿਸ ਨੂੰ ਜਗ੍ਹਾ ਮਿਲਦੀ ਹੈ।

ਤਾਂ ਦੱਸ ਦਈਏ ਕੀ ਰਵਨੀਤ ਸਿੰਘ ਬਿੱਟੂ ਨੂੰ ਫੋਨ ਵੀ ਆਇਆ ਹੈ ਤੇ ਉਹ ਪੀ ਐਮ ਹਾਊਸ ਪਹੁੰਚੇ ਹਨ ਜਿੱਥੇ ਉਨ੍ਹਾਂ ਨੂੰ ਚਾਹ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਵੀ ਕੀਤਾ ਗਿਆ ਤੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਬਿੱਟੂ ਨੂੰ ਮੋਦੀ ਕੈਬਨਿਟ ਵਿੱਚ ਸ਼ਾਮਲ ਕਰ ਸਕਦੇ ਹਨ ਜਿਹੜੇ ਬੋਲ ਅਮਿਤ ਸ਼ਾਹ ਨੇ ਨੇ ਲੁਧਿਆਣਾ ਰੈਲੀ ਦੌਰਾਨ ਬੋਲੇ ਸਨ ਕੀ ਬਿੱਟੂ ਨੂੰ ਬੜਾ ਬੰਦਾ ਬਣਾਵਾਗੇ ਕਿਤੇ ਨਾਲ ਕਿਤੇ ਉਹ ਬੋਲ ਪੂਰੇ ਹੁੰਦੇ ਨਜ਼ਰ ਆ ਰਹੇ ਹਨ ਬਾਕੀ ਸ਼ਾਮੀ 8ਵਜੇ ਤੱਕ ਤਸਵੀਰ ਸਾਫ ਹੋ ਜਾਵੇਗੀ ਜੇਕਰ ਗੱਲ ਏਸ ਵਾਰ ਤਾਂ ਪੰਜਾਬ ਭਾਜਪਾ ਖਾਤਾ ਵੀ ਖੋਲ੍ਹ ਨਾ ਸਕੀ ਪਰ ਏਸ ਭਾਜਪਾ ਦਾ ਵੋਟ ਸ਼ੇਅਰ ਜ਼ਰੂਰ ਵਧਿਆ ਹੈ ਬੇਸ਼ੱਕ ਬਿੱਟੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਲੱਗਦਾ ਮੋਦੀ ਕੈਬਨਿਟ ਦੇ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਕਿਉਂਕੀ ਭਾਜਪਾ ਚ ਸ਼ਾਮਲ ਹੋਂਣ ਉਪਰੰਤ ਬਿੱਟੂ ਦਾ ਬਿਆਨ ਆਇਆ ਸੀ ਕੀ ਮੋਦੀ ਸਾਬ੍ਹ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਨੇ ਸ਼ਾਇਦ ਉਨ੍ਹਾਂ ਸਬੰਧਾਂ ਕਾਰਨ ਹੀ ਮੋਦੀ ਬਿੱਟੂ ਨੂੰ ਕੈਬਨਿਟ ਵਿੱਚ ਸ਼ਾਮਲ ਕਰ ਸਕਦੇ ਹਨ ਫਿਲਹਾਲ ਸੂਤਰਾਂ ਹਵਾਲੇ ਤੋਂ ਇਹੀ ਜਾਣਕਾਰੀ ਏਸਦੇ ਨਾਲ ਹਰਦੀਪ ਪੁਰੀ ਨੂੰ ਵੀ ਮੰਤਰੀ ਬਣਨ ਲਈ ਫੋਨ ਆਇਆ-ਤੇ ਉਹ ਵੀ ਮੋਦੀ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਪਰ ਨਾਲ ਹੀ ਮਰੀਜ਼ ਠੀਕ ਹੋਣ ਨਾਲ ਡਰ ਤੇ ਭੈਅ ਦਾ ਮਾਹੌਲ ਕੁਝ ਘਟਿਆ, ਦੇਖੋ ਠੀਕ ਹੋਏ ਮਰੀਜ਼ ਦਾ ਬਿਆਨ 

Htv Punjabi

ਆਸ਼ਕ ਨੇ ਕੀਤੀ ਮਾੜੀ, ਵਿਆਹ ਤੋਂ ਪਹਿਲਾਂ ਹੀ ਰੋਲ਼’ਤੀਆਂ ਖੁਸ਼ੀਆਂ

htvteam

ਟੁੱਟੇ ਆਰਜੀ ਬੰਨ੍ਹ, ਖੇਤਾਂ ਚ ਹੋਇਆ ਪਾਣੀ ਹੀ ਪਾਣੀ

htvteam

Leave a Comment