ਨੀਲੇ ਬਾਣਿਆਂ ਵਿੱਚ ਤਿਆਰ ਬਰ ਤਿਆਰ ਬੈਠੀਆਂ ਗੂਰੂ ਦੀਆਂ ਲਾਡਲੀਆਂ ਫੌਜਾਂ ਨੇ ਹਲਕਾ ਸਮਰਾਲਾ ਵਿਖੇ ਜਥੇਬੰਦੀ ਨਾਲ ਅਹਿਮ ਬੈਠਕ ਕੀਤੀ ਹੈ ਜਿਸਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਲਏ ਗਏ ਹਨ,ਇਸ ਬਾਬਤ ਗੱਲਬਾਤ ਕਰਦੇ ਹੋਏ ਜਥੇਦਾਰ ਸੁਜਾਨ ਸਿੰਘ ਹੋਰਾਂ ਨੇ ਦੱਸਿਆ ਕਿ ਆਏ ਦਿਨ ਪੰਜਾਬ ਦੇ ਵਿੱਚ ਫਰਜ਼ੀ ਬੰਦੇ ਨਿਹੰਗ ਸਿੰਘਾਂ ਦਾ ਬਾਣਾ ਪਾਕੇ ਸਿੱਖ ਪੰਥ ਦੀ ਸ਼ਾਖ ਨੂੰ ਜੋ ਬਦਮਾਨ ਕਰਨ ਤੇ ਤੁਲੇ ਹੋਏ ਨੇ ਜਿਨ੍ਹਾਂ ਨੂੰ ਠੱਲ ਪਾਉਂਣ ਲਈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹੁਣ ਕਮਰ ਕਸ ਲਈ ਗਈ ਜੇਕਰ ਕੋਈ ਨਸ਼ਾ ਵੇਚਦਾ ਜਾਂ ਕੋਈ ਹੋਰ ਗਲਤ ਕੰਮ ਕਰਦਾ ਫੜ੍ਹਿਆ ਗਿਆ ਤਾਂ ਉਸਨੂੰ ਬੰਦਾ ਬਣਾਇਆ ਜਾਵੇਗਾ ਇਸਦੇ ਨਾਲ ਹੀ ਸਮਰਾਲਾ ਸ਼ਹਿਰ ਅਤੇ ਪੰਜਾਬ ਦੀ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੀ ਜਥੇਬੰਦੀ ਵੱਲੋਂ ਉਚੇਚੇ ਤੌਰ ਤੇ ਕਾਰਜ ਅਰੰਭ ਕਰ ਦਿੱਤੇ ਹਨ,,,,,,,,,,,,
ਏਸ ਮੌਕੇ ਨਿਹੰਗ ਸਿੰਘ ਨੇ ਗਲਤ ਅਨਸਰਾਂ ਤੇ ਨਸ਼ਾ ਤਸਕਰਾਂ ਅਤੇ ਹੁੱਲੜਬਾਜ਼ਾਂ ਨੂੰ ਚੈਤਾਵਨੀ ਦਿੰਦੇ ਹੋਏ ਕਿਹਾ ਜੇਕਰ ਕੋਈ ਫੜ੍ਹਿਆ ਗਿਆ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਉਸਦੇ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
