Htv Punjabi
Punjab

ਸਿਹਤ ਮੰਤਰੀ ਨੇ ਸਰਕਾਰੀ ਹਸਪਤਾਲਾਂ ਲਈ ਕਰਤਾ ਆਹ ਵੱਡਾ ਐਲਾਨ

ਚੰਡੀਗੜ੍ਹ ; ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਹੁਣ ਹਰ ਜ਼ਿਲ੍ਹੇ ਦੇ ਸਿਵਿਲ ਹਸਪਤਾਲ ਵਿੱਚ ਵੈਂਟੀਲੇਟਰ ਅਤੇ ਡਾਇਲਿਸਿਸ ਦੀ ਸੁਵਿਧਾ ਮੁਫਤ ਵਿੱਚ ਉਪੱਲਬਧ ਕਰਵਾਈ ਜਾਵੇਗੀ l ਇਸ ਦੇ ਲਈ ਸਿਹਤ ਵਿਭਾਗ ਵਿੱਚ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਸ ਵਿੱਚ ਪੰਜਾਬ ਦੇ ਡਾਕਟਰਜ਼ ਦੇ ਨਾਲ ਪੀਜੀਆਈ ਚੰਡੀਗੜ ਦੇ ਮੈਂਬਰ ਵੀ ਸ਼ਾਮਿਲ ਰਹਿਣਗੇ l ਉਹ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਦੇਖਣਗੇ ਕਿ ਉੱਥੇ ਇਹ ਸੁਵਿਧਾਵਾਂ ਉਪੱਲਬਧ ਕਰਾਏ ਜਾਣ ਤੋਂ ਪਹਿਲਾਂ ਕੀ ਪ੍ਰਬੰਧ ਕੀਤੇ ਜਾਣ ਦੀ ਜ਼ਰੂਰਤ ਹੈ l ਉਸ ਦੇ ਬਾਅਦ ਸਿਹਤ ਵਿਭਾਗ ਦੁਆਰਾ ਉੱਥੇ ਉਹ ਸੁਵਿਧਾਵਾਂ ਉਪੱਲਬਧ ਕਰਵਾਈਆਂ ਜਾਣਗੀਆਂ l
ਸਿਹਤ ਵਿਭਾਗ ਨੇ ਇਨ੍ਹਾਂ ਸੇਵਾਵਾਂ ਨੂੰ ਸਾਰੇ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਸੁਨਿਸ਼ਚਿਤ ਕਰਨ ਦੇ ਲਈ ਮਾਰਚ ਦੇ ਅੰਤ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ l ਵਿਭਾਗ ਦਾ ਇਹੀ ਉਦੇਸ਼ ਹੈ ਕਿ ਅਪ੍ਰੈਲ ਤੋਂ ਪਹਿਲਾਂ ਹਰ ਸਾਲ ਇਹ ਸੁਵਿਧਾਵਾਂ ਹਸਪਤਾਲਾਂ ਵਿੱਚ ਸ਼ੁਰੂ ਕਰ ਦਿੱਤੀਆਂ ਜਾਣ l ਇਸ ਲਈ ਵਿਭਾਗ ਨੇ ਇਸ ਸੰਬੰਧ ਵਿੱਚ ਬਣਾਈ ਗਈ ਕਮੇਟੀ ਨੂੰ ਕਿਹਾ ਹੈ ਕਿ ਉਹ ਜਲਦ ਤੋਂ ਜਲਦ ਸਾਰੇ ਜ਼ਿਲ੍ਹਿਆਂ ਦੇ ਪ੍ਰਬੰਧਾਂ ਦੀ ਰਿਪੋਰਟ ਦੇਣ ਤਾਂ ਕਿ ਸਮੇਂ ਤੋਂ ਪਹਿਲਾਂ ਉੱਚਿਤ ਵਿਵਸਥਾ ਕੀਤੀ ਜਾ ਸਕੇ l
ਕਿਡਨੀ ਅਤੇ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਦੇ ਲਈ ਡਾਇਲਸਿਸ ਕਰਾਉਣ ‘ਤੇ ਇੱਕ ਵਾਰ ਵਿੱਚ 2500 ਤੋਂ 3000 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਕਈ ਵਾਰ ਮਰੀਜ਼ ਨੂੰ ਉਹ ਵਾਰ ਵਾਰ ਕਰਾਉਣੀ ਪੈਂਦੀ ਹੈ, ਜਿਸ ਦਾ ਖਰਚ ਕਾਫੀ ਜ਼ਿਆਦਾ ਹੋ ਜਾਂਦਾ ਹੈ l ਉੱਥੇ ਹੀ ਵੈਂਟੀਲੇਟਰ ਦਾ ਇੱਕ ਦਿਨ ਦਾ ਖਰਚ 15 ਤੋਂ 20 ਹਜ਼ਾਰ ਹੈ, ਜਿਸ ਨੂੰ ਦੇਣਾ ਮਰੀਜ਼ ਦੇ ਲਈ ਮੁਸ਼ਕਿਲ ਹੁੰਦਾ ਹੈ l

Related posts

Period ਦੌਰਾਨ ਔਰਤਾਂ ਨਾ ਕਰਨ ਆਹ ਵੱਡੀਆਂ ਗਲਤੀਆਂ

htvteam

ਦੋਰਾਹਾ ‘ਚ ਚੱਲੀ ਗੋਲੀ, ਬੇਅੰਤ ਸਿੰਘ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਦੀ ਮੌਤ

Htv Punjabi

ਨਜ਼ਲਾ-ਜ਼ੁਕਾਮ-ਛਿੱਕਾਂ ਤੇ ਰੇਸ਼ੇ ਨੂੰ ਹਮੇਸ਼ਾ ਲਈ ਕਰੋ ਟਾਟਾ-ਟਾਟਾ ਬਾਏ-ਬਾਏ

htvteam

Leave a Comment