ਫ਼ਿਰੋਜ਼ਪੁਰ ਦੇ ਪਿੰਡ ਨੌਰੰਗ ਕੇ ਸਿਆਲ ਵਿੱਚ ਆਉਣ ਲੱਗੀਆਂ ਅਜਿਹੀਆਂ ਆਵਾਜ਼ਾਂ ਕਿ ਲੋਕ ਬਿਸਤਰੇ ਛੱਡ ਛੱਡ ਆ ਗਏ ਗਲੀ ਚ ਤਾਂ ਗਲੀ ਦੇ ਵਿੱਚ ਕੋਠੇ ਤੇ ਖੜੇ ਬੰਦਿਆਂ ਦੇ ਸੀਨ ਦੇਖ ਜਨਾਨੀਆਂ ਨੇ ਵੀ ਮੂੰਹ ਤੇ ਹੱਥ ਰੱਖ ਲਏ,, ਫਿਰ ਨਿਕਰਾਂ ਤੇ ਲੋਰਾਂ ਪਾਕੇ ਮੁੰਡਿਆਂ ਨੇ ਗਲੀ ਚ ਅਜਿਹਾ ਗਾਹ ਪਾਇਆ ਗਲੀ ਚ ਖੜੇ ਬੰਦੇ ਤੀਵੀਆਂ ਆਪਣੇ ਘਰਾਂ ਚ ਵੜ ਕੇ ਦਰਵਾਜੇ ਲਾ ਲਏ,, ਤੇ ਇਹ ਸਾਰੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ,,,
ਮਾਮਲਾ ਸਾਹਮਣੇ ਆਇਆ ਹੈ ਫਿਰੋਜਪੁਰ ਦੇ ਪਿੰਡ ਨਾਰੰਗ ਕੀ ਸਿਆਲ ਤੋਂ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਪਿੰਡ ਚ ਰਹਿ ਰਹੇ ਗੁਰਪਾਲ ਸਿੰਘ ਨੂੰ ਜਦ ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਆਰੋਪੀ ਵੱਲੋਂ ਬਾਹਰੋਂ ਆਪਣੇ ਸਾਥੀ ਬੁਲਾ ਕੇ ਪਿੰਡ ਵਿੱਚ ਗੁੰਡਾਗਰਦੀ ਕੀਤੀ ਗਈ ਅਤੇ ਹਵਾਈ ਫਾਇਰ ਕੀਤੇ ਗਏ ਅਤੇ ਇੱਟਾਂ ਰੋੜੇ ਚਲਾਏ ਗਏ ਜਿਸ ਵਿੱਚ ਸੁਖਜੀਤ ਸਿੰਘ ਅਤੇ ਉਸੇ ਪਰਿਵਾਰ ਦੇ ਤਿੰਨ ਜੀਅ ਬੁਰੀ ਤਰ੍ਹਾਂ ਜਖਮੀ ਹੋਏ,,,,,ਸ਼ਰਾਬ ਵੇਚਣ ਵਾਲਿਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਵੀ ਸੱਟਾਂ ਲੱਗੀਆਂ ਨੇ ਅਤੇ ਗੁੰਡਿਆਂ ਨੇ ਬਜ਼ੁਰਗ ਔਰਤ ਦਾ ਵੀ ਲਿਹਾਜ਼ ਨਹੀਂ ਕੀਤਾ ਤੇ ਉਸ ਦੀ ਵੀ ਲੱਤ ਤੋੜ ਦਿੱਤੀ,,,,,,,,
ਪੁਲਿਸ ਵੱਲੋਂ ਜਦ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਥਾਣੇ ਦੇ ਬਾਹਰ ਧਰਨੇ ਦਾ ਐਲਾਨ ਕਰ ਦਿੱਤਾ ਤਾਂ ਉਸ ਤੋਂ ਬਾਅਦ ਪੁਲਿਸ ਨੇ ਫਜੀਹਤ ਹੁੰਦੀ ਦੇਖ ਆਨਨ ਫਾਨਨ ਵਿੱਚ ਪੰਜ ਲੋਕਾਂ ਦੇ ਖਿਲਾਫ ਅਸਲਾ ਐਕਟ ਅਤੇ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਜਦਕਿ ਇਸ ਬਾਬਤ ਅਜੇ ਤੱਕ ਕਿਸੇ ਦੀ ਵੀ ਕੋਈ ਗਿਰਫਤਾਰੀ ਨਹੀਂ ਹੋ ਸਕੀ।
ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਰੋਕਣ ਲਈ ਤਰਾਂ ਤਰਾਂ ਦੇ ਹੀਲੇ ਅਪਣਾ ਰਹੀ ਹੈ ਉਤੇ ਹੀ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੌਸਲੇ ਇਨੇ ਬੁਲੰਦ ਹਨ ਕਿ ਜੇਕਰ ਉਹਨਾਂ ਨੂੰ ਕੋਈ ਸ਼ਰਾਬ ਵੇਚਣ ਤੋਂ ਰੋਕਦਾ ਹੈ ਤਾਂ ਉਹ ਸਰੇਆਮ ਗੁੰਡਾਗਰਦੀ ਕਰਦੇ ਨੇ ਅਤੇ ਫਾਇਰਿੰਗ ਵੀ ਕਰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
