ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਸਦੇ ਨਾਲ ਬਠਿੰਡਾ ਸ਼ਹਿਰ ਦਰਿਆ ਦਾ ਰੂਪ ਧਾਰਦਾ ਜਾ ਰਿਹਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਪਾਣੀ ਦੀਆਂ ਤਸਵੀਰਾਂ ਖੁਦ ਆਪ ਬਿਆਨ ਕਰ ਰਹੀਆਂ ਨੇ,ਗੱਡੀਆਂ ਕਾਗਜ ਦੀ ਕਿਸ਼ਤੀ ਵਾਂਗੂੰ ਪਾਣੀ ਵਿੱਚ ਰੁੜਦੀਆਂ ਜਾ ਰਹੀਆਂ ਨੇ ਛੇ-ਛੇ ਫੁੱਟ ਪਾਣੀ ਜਮ੍ਹਾ ਹੁੰਦਾ ਨਜ਼ਰ ਆ ਰਿਹਾ ਜਿਸਦੇ ਕਾਰਨ ਸ਼ਹਿਰ ਗੱਲੀ ਮੁਹੱਲਿਆਂ ਅਤੇ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਸਦੇ ਕਾਰਨ ਐਨ ਡੀ ਆਰ ਐਫ ਦੀ ਬੱਸ ਵੀ ਸੜਕ ਦੇ ਅੱਧ ਵਿਚਕਾਰ ਖੜ ਗਈ ਹੈ ਤੇ ਉਥੇ ਹੀ ਇਸ ਪਾਣੀ ਕਾਰਨ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਘਰਾਂ ਚੋਂ ਨਿਕਲਾ ਬੜਾ ਮੁਸ਼ਕਿਲ ਹੋ ਚੁੱਕਿਆ ਹੈ ਦੁਕਾਨਦਾਰ ਆਪਣੀ ਦੁਕਾਨਾਂ ਅੱਗੋਂ ਲੋਹੇ ਦੇ ਜੰਤਰਾਂ ਨਾਲ ਕੁੜਾ ਕਰਟ ਪਾਸੇ ਕਰਕੇ ਸੀਵਰੇਜ ਦੇ ਦਾ ਬੰਦ ਪਿਆ ਮੂੰਹ ਖੋਹਕੇ ਪਾਣੀ ਨੂੰ ਕੱਢਣ ਦੀ ਕੋਸ਼ਿਸ ਕੱਢਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਹਨ ਖੈਰ ਇਨ੍ਹਾੰ ਤਸਵੀਰਾੰ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ੍ਹ ਖੋਲ੍ਹ ਦਿੱਤੀ ਹੈ ਰੱਬ ਨਾ ਕਰੇ ਜੇਕਰ ਪੰਜਾਬ ਮੁੜ ਹੜ੍ਹਾ ਵਰਗੇ ਹਲਾਤ ਬਣਦੇ ਹਨ ਤਾਂ ਸਰਕਾਰ ਵੱਲੋਂ ਕੋਈ ਵੀ ਪਾਣੀ ਦੀ ਨਿਕਾਸੀ ਲਈ ਕੋਈ ਪੁਖਤਾ ਪ੍ਰਬੰਦ ਕੀਤੇ ਨਜ਼ਰ ਨਹੀਂ ਆ ਰਹੇ ਬਾਕੀ ਤੁਸੀ ਵੀ ਕੂੰਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਵਿੱਚ ਕਿਹੋ ਜਿਹਾ ਮੌਸਮ ਹੈ ਮੀਂਹ ਪੈ ਰਿਹਾ ਜਾਂ ਫਿਰ ਗਰਮੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
