ਇਹੋ ਜਿਹੇ ਪਿੰਡ ਦੇ ਸਰਪੰਚਾਂ ਤੋਂ ਰਹੋ ਬੱਚਕੇ,,, ਦੇਖੋ ਤੁਹਾਡੇ ਮਸਲੇ ਹੱਲ ਕਰਵਾਉਣ ਦੀ ਕਿਹੜੀ ਚੁਕਾਉਣੀ ਪੈ ਜਾਵੇ ਤੁਹਾਨੂੰ ਕੀਮਤ,, ਗੁਰਦਾਸਪੁਰ ਦੇ ਪਿੰਡ ਚੋੜ ਸਿੱਧਵਾਂ ਦੇ ਮੌਜੂਦਾ ਸਰਪੰਚ ਕੁਲਬੀਰ ਸਿੰਘ ਉੱਪਰ ਇਕ ਮਹਿਲਾ ਵੱਲੋਂ ਪਿਸਤੌਲ ਦੀ ਨੋਕ ਤੇ ਜ਼ਬਰ ਜਨਾਹ ਕਰਨ ਦੇ ਅਰੋਪ ਲਗਾਏ ਗਏ ਹਨ ਪੀੜਤ ਮਹਿਲਾ ਕਿਸੇ ਕੋਲੋਂ ਫਸੇ ਹੋਏ ਆਪਣੇ ਪੈਸੇ ਕਢਵਾਉਣ ਦੇ ਲਈ ਸਰਪੰਚ ਦੇ ਕੋਲੋਂ ਮਦਦ ਲਈ ਗਈ ਸੀ।ਪੀੜਤ ਮਹਿਲਾ ਨੇ ਮੰਗ ਕੀਤੀ ਹੈ ਕਿ ਸਰਪੰਚ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ,,,,,,,
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮਹਿਲਾ ਕਰਮਚਾਰੀ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਹਿਲਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਆਰੋਪੀ ਸਰਪੰਚ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸ ਦੇ ਖਿਲਾਫ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,,,,,,,
ਖੈਰ ਪੁਲਿਸ ਵੱਲੋਂ ਸਰਪੰਚ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
