Htv Punjabi
Punjab Video

ਏਸ ਜ਼ਿਲ੍ਹੇ ਦੇ ਪਿੰਡਾਂ ‘ਤੇ ਮੰਡਰਾਇਆ ਖ਼ਤਰਾ ਚੜ੍ਹ ਆਇਆ ਘੱਗਰ, ਡੁੱਬ ਸਕਦੇ ਪਿੰਡਾਂ ਦੇ ਪਿੰਡ

ਪਹਾੜਾਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਾਰ ਫੇਰ ਘੱਗਰ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 8 ਫੁੱਟ ਪਾਣੀ ਦਾ ਪੱਧਰ ਵਧਿਆ ਹੈ।

ਜਲ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਪਾਣੀ ਦਾ ਪੱਧਰ 726 ਫੁੱਟ ’ਤੇ ਸੀ, ਜੋ ਹੁਣ ਵੱਧ ਕੇ 734 ’ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਖਤਰੇ ਦਾ ਲੈਵਲ 747 ਫੁੱਟ ’ਤੇ ਹੈ, ਪਿਛਲੇ ਕੁਝ ਦਿਨਾਂ ਦੌਰਾਨ ਪਾਣੀ ਦਾ ਪੱਧਰ ਘੱਟ ਸੀ ਪਰ ਬੀਤੇ 24 ਘੰਟਿਆਂ ਦੌਰਾਨ ਲਗਾਤਾਰ ਵੱਧ ਰਿਹਾ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਪਟਿਆਲਾ ਦੇ ਨਾਲ ਲੱਗਦੇ ਮੂਨਕ ਅਤੇ ਖਨੌਰੀ ਦੇ ਇਲਾਕੇ ’ਤੇ ਘੱਗਰ ਨੇ ਭਾਰੀ ਤਬਾਹੀ ਮਚਾਈ ਸੀ। ਘੱਗਰ ਨੇ ਤਕਰੀਬਨ 15 ਪਿੰਡ ਪਾਣੀ ’ਚ ਡੁਬੋ ਦਿੱਤੇ ਸਨ ਅਤੇ ਲਗਭਗ 20 ਦਿਨਾਂ ਤੱਕ ਪਾਣੀ ਦਾ ਲੈਵਲ ਘੱਟ ਨਹੀਂ ਹੋਇਆ ਸੀ। ਇਸ ਵਾਰ ਵੀ ਅਜਿਹੇ ਹਾਲਾਤ ਨਾ ਬਣਨ, ਜਿਸ ਨੂੰ ਲੈਕੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਉੱਧਰ ਡਰੇਨੇਜ਼ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਸਮੇਂ ਸਮੇਂ ’ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਸੀ ਮੁਰਗੀ ਦੇ ਅੰਡੇ ਦਾ ਦੇਖੋ ਜਲਵਾ Good Talk

htvteam

ਅਧੇੜ ਜਨਾਨੀ ਨਾਲ 5 ਨੌਜਵਾਨ ਟੱਪ ਗਏ ਸਾਰੀਆਂ ਹੱਦਾਂ

htvteam

ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਪਾਕਿਸਤਾਨੀ ਮਾਡਲ ਨੇ ਮੰਗੀ ਮਾਫੀ

htvteam

Leave a Comment