ਹਾਲ ਹੀ ਵਿੱਚ ਐਲਾਨਿਆ ਗਏ ਹਰਿਆਣਾ ਸਿਵਲ ਸਰਵਿਸਿਸ ਜੁਡੀਸ਼ਲ ਦੇ ਨਤੀਜਿਆਂ ਵਿੱਚ ਲੁਧਿਆਣਾ ਦੀ ਅਭਿਦਾ ਗੁਪਤਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਿਨਾਂ ਨੇ ਇਹ ਪ੍ਰਾਪਤੀ ਪਹਿਲ ਹੀ ਕੋਸ਼ਿਸ਼ ਵਿੱਚ ਹਾਸਿਲ ਕੀਤੀ ਹੈ।
ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਅਭੀਤਾ ਗੁਪਤਾ ਨੇ ਦੱਸਿਆ ਹੈ ਕਿ ਉਹ ਬਚਪਨ ਤੋਂ ਹੀ ਵਕਾਲਤ ਕਰਨਾ ਚਾਹੁੰਦੇ ਸਨ, ਲੇਕਿਨ ਨਿਆਇਕ ਸੇਵਾਵਾਂ ਵਿੱਚ ਆਉਣ ਦਾ ਫੈਸਲਾ ਉਹਨਾਂ ਨੇ ਕਾਲਜ ਦੀ ਪੜ੍ਹਾਈ ਦੌਰਾਨ ਪਿਤਾ ਤੋਂ ਪ੍ਰੇਰਿਤ ਹੋ ਕੇ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਦੀ ਮਾਂ ਸਣੇ ਨਾਨਕੇ ਪਰਿਵਾਰ ਤੇ ਜਿਆਦਾਤਰ ਮੈਂਬਰ ਜੁਡੀਸ਼ਰੀ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ, ਉਕਤ ਸਫਲਤਾ ਲਈ ਸਭ ਤੋਂ ਜਿਆਦਾ ਯੋਗਦਾਨ ਉਹਨਾਂ ਦੇ ਕੋਚ ਦਾ ਹੈ। ਜਿਨਾਂ ਨੇ ਹਮੇਸ਼ਾ ਉਹਨਾਂ ਦੇ ਹਰ ਸਵਾਲ ਨੂੰ ਸੁਲਝਾਇਆ। ਇਸ ਪੇਪਰ ਦੀ ਤਿਆਰੀ ਉਨਾਂ ਨੇ ਕਰੀਬ ਡੇਢ ਸਾਲ ਪਹਿਲਾਂ ਕੀਤੀ ਸੀ ਅਤੇ ਇਸ ਦੌਰਾਨ ਕੋਈ ਬਿਨਾਂ ਕਿਸੇ ਤਿਉਹਾਰ ਦੀ ਪਰਵਾਹ ਕੀਤੇ ਤਿਆਰੀ ਕੀਤੀ। ਜਦਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਭਵਿੱਖ ਦੀਆਂ ਚੁਣੌਤੀਆਂ ਨੂੰ ਸਮਝਦਾਰੀ ਨਾਲ ਸੁਲਝਾਇਆ ਜਾਵੇ। ਕਿਸੇ ਚ ਕੁੱਝ ਕਰਨ ਦਾ ਜਜਬਾ ਹੋਵੇ,, ਇਨਸਾਨ ਬਹੁਤ ਕੁੱਝ ਕਰ ਸਕਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..