Htv Punjabi
Punjab

ਬੱਲੇ ਓਏ ! ਵਿਆਹ ਦਾ ਇੰਨਾ ਚਾਅ ? ਕੋਰੋਨਾ ਤੇ ਕਰਫਿਊ ਦੌਰਾਨ ਲਾੜੀ ਸਹੁਰੇ ਘਰ ਜਾ ਪੁੱਜੀ ਤੇ ਉੱਥੇ ਲਈਆਂ ਲਾਵਾਂ

ਗੁਰਦਾਸਪੁਰ : ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਜਿੱਥੇ ਲਾਕਡਾਊਨ ਤੋਂ ਬਾਅਦ ਕਰਫਿਊ ਦੇ ਹੁਕਮ ਦੇ ਦਿੱਤੇ ਗਏ ਹਨ ਤੇ ਲੋਕ ਪੁਲਿਸ ਦਾ ਸਹਿਯੋਗ ਦੇਣ ਲਈ ਕਰਫਿਊ ਦਾ ਪਾਲਣ ਵੀ ਕਰ ਰਹੇ ਹਨ ਤੇ ਕੁਝ ਸ਼ਰਾਰਤੀ ਲੋਕ ਜਿਹੜੇ ਟਿਕ ਕੇ ਨਹੀਂ ਬੈਠ ਸਕਦੇ ਅਤੇ ਸੜਕਾਂ ਤੇ ਬੇਵਜ੍ਹਾ ਘੁੰਮ ਰਹੇ ਨੇ ਤੇ ਪੁਲਿਸ ਵਾਲਿਆਂ ਦੀਆਂ ਡਾਂਗਾਂ ਖਾ ਰਹੇ ਹਨ।ਕਈ ਲੋਕ ਕੋਰੋਨਾ ਨੂੰ ਗਾਲ੍ਹਾਂ ਵੀ ਕੱਢ ਰਹੇ ਹਨ ਕਿਉਂਕਿ ਲੋਕਾਂ ਦੇ ਬਹੁਤ ਕੰਮ ਇਸ ਦਹਿਸ਼ਤ ਤੋਂ ਬਾਅਦ ਲੱਗੇ ਕਰਫਿਊ ਕਾਰਨ ਰੁਕ ਗਏ ਹਨ।ਕਿਸੇ ਦਾ ਵਿਆਹ ਸਮਾਗਮ ਭੰਗ ਹੋ ਗਿਆ, ਕਿਸੇ ਦੀ ਰਿਸੈਪਸ਼ਨ ਪਾਰਟੀ, ਕਿਸੇ ਦੇ ਜਨਮਦਿਨ ਦੀ ਪਾਰਟੀ ਆਦਿ।ਜਿੱਥੇ ਲੋਕ ਆਪਣੇ ਵਿਆਹਾਂ ਨੂੰ ਲੈ ਕੇ ਵੱਡੇ ਵੱਡੇ ਸੁਪਨੇ ਸਜਾਉਂਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾਵੇ, ਕੋਈ ਹੈਲੀਕਾਪਟਰ ਤੇ ਬਰਾਤ ਲੈ ਕੇ ਆਉਂਦਾ, ਕੋਈ ਵਿਦੇਸ਼ ‘ਚ ਜਾ ਕੇ ਵਿਆਹ ਕਰਵਾਉਂਦਾ, ਕੋਈ ਭੱਜ ਕੇ ਵਿਆਹ ਕਰਵਾਉਂਦਾ ਅਜਿਹੇ ਬਹੁਤ ਯਾਦਗਾਰ ਪਲ ਜਿਹੜੇ ਕਿ ਲੋਕ ਆਪਣੇ ਵਿਆਹ ਸਮੇਂ ਸਮੇਟ ਕੇ ਰੱਖਣਾ ਚਾਹੁੰਦੇ ਹਨ।ਅਜਿਹੇ ਵਿੱਚ ਗੁਰਦਾਸਪੁਰ ਦੇ ਕਲਾਨੌਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਹੋਣ ‘ਤੇ ਮਜ਼ਬੂਰ ਕਰ ਦਿੱਤਾ ਹੈ।ਇਸ ਮਾਮਲੇ ਵਿੱਚ ਹੈਰਾਨੀਜਨਕ ਗੱਲ ਇਹ ਰਹੀ ਕਿ ਲਾੜੀ ਨੇ ਲਾਵਾਂ ਆਪਣੇ ਪੇਕੇ ਪਰਿਵਾਰ ‘ਚ ਨਹੀਂ ਬਲਕਿ ਸਹੁਰੇ ਜਾ ਕੇ ਲਈਆਂ।ਇੰਝ ਕਹਿ ਲਿਆ ਜਾਵੇ ਕਿ ਲਾੜੀ ਨੂੰ ਆਪਣਾ ਵਿਆਹ ਸਮੇਂ ਤੇ ਜਾਂ ਵਿਆਹ ਦਾ ਚਾਅ ਹੀ ਇੰਨਾ ਸੀ ਕਿ ਉਸ ਨੇ ਇਸ ਕਰਫਿਊ ਜਾਂ ਲਾਕਡਾਊਨ ਦੀ ਪਰਵਾਹ ਨਾ ਕਰਦੇ ਹੋਏ ਸਹੁਰੇ ਪਿੰਡ ਜਾ ਕੇ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਔਜਲਾ ਦੇ ਲਾੜੇ ਡਿੰਪਲ ਕੁਮਾਰ ਦੇ ਭਰਾ ਸੰਨੀ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਵੱਡੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ ਕਿ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਅਤੇ ਫੇਰ ਕਰਫਿਊ ਲਾ ਦਿੱਤਾ ਗਿਆ, ਜਿਸ ਕਾਰਨ ਕਿ ਵਿਆਹ ਵਿੱਚ ਦਾ ਵਿੱਚ ਹੀ ਧਰਿਆ ਰਹਿ ਗਿਆ।ਸੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਦੀਆਂ ਤਿਆਰੀਆਂ ਬਹੁਤ ਧੂਮਧਾਮ ਨਾਲ ਕੀਤੀਆਂ ਸਨ।ਕਾਰਡ ਵੀ ਵੰਡ ਦਿੱਤੇ ਸਨ ਪਰ ਮਹਾਂਮਾਰੀ ਨੇ ਦਸਤਕ ਦਿੱਤੀ ਤਾਂ ਵਿਆਹ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ ਜਿਸ ਕਾਰਨ ਵਿਆਹ ਵਿੱਚ ਸਿਰਫ ਪੰਜ ਲੋਕ ਸ਼ਾਮਿਲ ਹੋਏ।

ਸੰਨੀ ਦਾ ਕਹਿਣਾ ਹੈ ਕਿ ਉਸ ਦੇ ਭਾਈ ਦਾ ਵਿਆਹ ਰੋਪੜ ਦੇ ਸੋਮੀ ਕੁਮਾਰ ਦੀ ਕੁੜੀ ਸਵਿਤਾ ਕੁਮਾਰੀ ਨਾਲ ਤੈਅ ਹੋਇਆ ਸੀ।ਬੁੱਧਵਾਰ ਨੂੰ ਸਵਿਤਾ ਕੁਮਾਰੀ ਆਪਣੀ ਭੂਆ ਸਮੇਤ ਆਪਣੇ ਸਹੁਰੇ ਪਿੰਡ ਔਜਲਾ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੀ, ਜਿੱਥੇ ਲਾੜੇ ਡਿੰਪਲ ਨੇ ਆਪਣੀ ਭੈਣ ਅਤੇ ਭਾਈ ਦੇ ਇਲਾਵਾ ਸਵਿਤਾ ਦੀ ਭੂਆ ਅਤੇ ਫੁੱਫੜ ਦੀ ਮੌਜੂਦਗੀ ਵਿੱਚ ਵਿਆਹ ਦੇ ਫੇਰੇ ਲਏ।

ਇਸ ਮਾਮਲੇ ਵਿੱਚ ਲਾੜੀ ਸਵਿਤਾ ਨੇ ਕਿਹਾ ਕਿ ਉਹ ਸਰਕਾਰ ਦੇ ਹੁਕਮਾਂ ਦਾ ਪਾਲਣ ਕਰ ਰਹੀ ਹੈ।ਇਸੀ ਕਾਰਨ ਵਿਆਹ ਵਿੱਚ ਰਿਸ਼ਤੇਦਾਰਾਂ ਨੂੰ ਲੈ ਕੇ ਨਹੀਂ ਆਈ।ਡਿੰਪਲ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਦੇ ਲਈ ਅਤੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਲਈ ਸਮਾਜਿਕ ਦੂਰੀ ਬਣਾਉਣ ਦੀ ਜ਼ਰੂਰਤ ਹੈ।ਲਾੜੇ ਅਤੇ ਲਾੜੀ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਦੀ ਤਿਆਰੀਆਂ ਬਹੁਤ ਜ਼ੋਰਾਂ ਸ਼ੋਰਾਂ ਲਾਲ ਕੀਤੀਆਂ ਸਨ ਪਰ ਉਨ੍ਹਾਂ ਨੂੰ ਵਿਆਹ ਸਾਦੇ ਤਰੀਕਾ ਨਾਲ ਕਰਾਉਣਾ ਪਿਆ।

 

 

Related posts

ਪੰਜਾਬ ਦਾ ਉਹ ਡਾਕਟਰ ਜੋ ਬੁਢਾਪੇ ਨੂੰ ਮਾਤ ਦੇਕੇ ਮੁੜ ਤੋਂ ਹੋ ਰਿਹੈ ਜਵਾਨ; ਮੁੱਛਾਂ ਮੁੜਕੇ ਹੋਈਆਂ ਕਾਲੀਆਂ

htvteam

ਪੁਲਿਸ ਨੇ ਚੱਕ ਲਿਆ ਗੋਲਡੀ ਬਰਾੜ ?

htvteam

ਤਿੰਨ ਨੌਜਵਾਨਾਂ ਨੇ ਰਾਤ ਨੂੰ ਸ਼ਹਿਰ ‘ਚ ਕਰਤਾ ਵੱਡਾ ਕਾਂਡ

htvteam

Leave a Comment