Htv Punjabi
Punjab Video

ਗ੍ਰਾਂਟ ਮਿਲਣ ਤੋਂ ਪਹਿਲਾਂ ਹੀ ਸਰਪੰਚ ਨਾਲ ਕੀ ਹੋਇਆ

ਪੰਜਾਬ ਵਿੱਚ ਪੰਚਾਇਤੀ ਚੋਣਾਂ ਖਤਮ ਹੋ ਗਈਆਂ ਹੋਣ ਪਰ ਇਹਨਾਂ ਚੋਣਾਂ ਨਾਲ ਪਿੰਡ ਵਿੱਚ ਬਣੀਆਂ ਧੜੇਬਾਜ਼ੀਆਂ ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਦਿਖਾਈ ਦੇ ਰਹੀਆਂ ਨੇ ਜਿਸਦਾ ਇੱਕ ਹੋਰ ਉਦਾਹਰਨ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਵਿੱਚ ਜਿੱਥੇ ਸਰਪੰਚੀ ਦੀ ਚੋਣ ਜਿੱਤਣ ਵਾਲੇ ਅਤੇ ਚੋਣ ਹਾਰਨ ਵਾਲੇ ਇੱਕ ਦੂਜੇ ਨੂੰ ਤੰਜ ਕਸਣ ਤੋਂ ਪਿੱਛੇ ਨਹੀਂ ਹਟ ਰਹੇ ਸਨ ਇਹੀ ਵਜਹਾ ਖੂਨੀ ਝੜਪ ਵਿੱਚ ਬਦਲ ਗਈ , ਸਰਪੰਚੀ ਜਿੱਤਣ ਵਾਲੀ ਧਿਰ ਦੇ ਸੁਖਚੈਨ ਸਿੰਘ ਨੇ ਦੱਸਿਆ ਕਿ ਪਿੰਡ ਦੀ ਹੋਈ ਸਰਪੰਚੀ ਦੀ ਚੋਣ ਉਹ ਜਿੱਤ ਗਏ ਸਨ ਜੋ ਕਿ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋਈ ਅਤੇ ਉਹਨਾਂ ਨੇ ਹਾਰ ਦੇ ਗੁੱਸੇ ਵਿੱਚ ਉਨਾਂ ਉੱਪਰ ਹਮਲਾ ਕੀਤਾ ਹੈ ਅਤੇ ਅੰਨੇਵਾਦ ਗੋਲੀਆਂ ਚਲਾਈਆਂ ਨੇ ਜਿਸ ਵਿੱਚ ਤਿੰਨ ਲੋਕ ਗੰਭੀਰ ਰੂਪ ਵਿੱਚ ਜਖਮੀ ਹੋਏ ਨੇ ਜਿਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਉੱਥੇ ਹੀ ਹਰੀ ਹੋਈ ਧਿਰ ਨੇ ਦੱਸਿਆ ਕਿ ਜੋ ਉਹਨਾਂ ਦੇ ਵਿਰੋਧੀ ਸਰਪੰਚੀ ਦੀ ਚੋਣ ਜਿੱਤੇ ਹਨ ਉਹ ਉਹਨਾਂ ਨੂੰ ਆ ਕੇ ਸਰਪੰਚੀ ਦੀ ਚੋਣ ਹਾਰਨ ਤੇ ਤੰਜ ਕੱਸਦੇ ਸੀ ਜਿਸਦੇ ਚਲਦੇ ਦੋਨਾਂ ਵਿਚਕਾਰ ਝਗੜਾ ਹੋਇਆ ਹੈ ਅਤੇ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਪੁਲਿਸ ਵੱਲੋਂ ਹੁਣ ਗੋਲੀਆਂ ਦੇ ਖੋਲ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ , ਜਿਸ ਤਰ੍ਹਾਂ ਭਲੇ ਹੀ ਸਰਪੰਚੀ ਦੀਆਂ ਚੋਣਾਂ ਖਤਮ ਹੋ ਗਈਆਂ ਹੁਣ ਪਰ ਮਨਾਂ ਵਿੱਚ ਰੰਜਿਸ਼ ਅਜੇ ਖਤਮ ਨਹੀਂ ਹੋਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਬੀ ਘਰ ਕੀਤੀ ਅਜਿਹੀ ਹਰਕਤ, ਆਈਆਂ ਆਵਾਜ਼ਾਂ ?

htvteam

ਕਰਫਿਊ ਦੀ ਆੜ ‘ਚ ਥਾਣੇਦਾਰ ਨੇ ਆੜਤੀਏ ਤੋਂ ਮੰਗੇ 2000, ਆੜਤੀਆ ਸਮਝਿਆ ਕੇਲੇ, ਸੁਣ ਕੇ ਥਾਣੇਦਾਰ ਨੂੰ ਆਇਆ ਗੁੱਸਾ ਕਰਤਾ ਪੁੱਠਾ ਕੰਮ

Htv Punjabi

ਪਾਕਿਸਤਾਨੀ ਮੁੰਡਾ ਲੈ ਗਿਆ ਸਲਮਾਨ ਖ਼ਾਨ ਵਾਲੀ ਫੀਲਿੰਗ; ਖੁਦ ਨੂੰ ਸਮਝਣ ਲੱਗਾ ਬਜਰੰਗੀ ਭਾਈਜਾਨ

htvteam

Leave a Comment