ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਵੀ ਜਾਰੀ ਹੈ ਹਿੰਸਾ , ਕਦੇ ਜਿੱਤੇ ਹੋਏ ਹਾਰੇ ਨੂੰ ਕੁੱਟਦੇ ਨੇ ਤੇ ਕਦੇ ਹਾਰੇ ਹੋਏ ਜੇਤੂਆਂ ਦੇ ਸਮਰਥਕਾਂ ਨੂੰ ਕੁੱਟਦੇ ਨੇ , ਜਿੱਤਣ ਵਾਲੇ ਪੰਚ ਧਿਰ ਦਾ ਆਰੋਪ ਜੇਤੂ ਧੜਾ ਹਾਰਨ ਤੋਂ ਬਾਅਦ ਕੱਸਦਾ ਹੈ ਤੰਜ, ਜੇਤੂ ਧੜੇ ਦਾ ਆਰੋਪ ਹਾਰ ਬਰਦਾਸ਼ ਨਹੀਂ ਪਾ ਰਿਹਾ ਹਾਰਿਆ ਹੋਇਆ ਪੰਚ ਤੇ ਉਸ ਦੇ ਸਮਰਥਕ , ਕੁੱਟ ਦਾ ਸ਼ਿਕਾਰ ਹੋਇਆ ਛੁੱਟੀ ਤੇ ਆਏ ਫ਼ੌਜੀ ਅਤੇ ਉਸਦਾ ਪਰਿਵਾਰ।
ਪੰਚਾਇਤੀ ਚੋਣਾਂ ਖਤਮ ਹੋਣ ਦੇ ਬਾਅਦ ਵੀ ਰੰਜਿਸ਼ ਨੂੰ ਲੈ ਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸ ਵਾਰ ਪੰਚਾਇਤੀ ਚੋਣਾਂ ਦੀ ਰੰਜਿਸ਼ ਦਾ ਸ਼ਿਕਾਰ ਹੋਇਆ ਹੈ। ਹਲਕਾ ਗੁਰੂ ਹਰਸਹਾਏ ਪਿੰਡ ਕੁਤਬਗੜ੍ਹ ਭਾਟਾ ਵਿੱਚ ਰਹਿਣ ਵਾਲਾ ਫੌਜੀ ਦਾ ਪਰਿਵਾਰ ਫੌਜੀ ਸ਼ਿੰਦਰ ਸਿੰਘ ਜੋ ਕਿ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਅਤੇ ਉਸਦੇ ਪਰਿਵਾਰ ਵੱਲੋਂ ਪੰਚ ਦੀਆਂ ਵੋਟਾਂ ਵਿੱਚ ਜੇਤੂ ਹੋਏ ਪ੍ਰੇਮ ਸਿੰਘ ਪੰਚ ਨੂੰ ਵੋਟਾਂ ਪਾਈਆਂ ਸਨ ਅਤੇ ਉਸਦਾ ਸਮਰਥਨ ਕੀਤਾ ਸੀ ਜਿਸ ਦੀ ਖਾਰ ਹਾਰੇ ਹੋਏ ਪੰਚ ਨੀਟੂ ਅਤੇ ਉਸਦੇ ਸਮਰਥਕ ਰੱਖਦੇ ਸਨ ਜਿਸ ਨੂੰ ਲੈ ਕੇ ਹਾਰੇ ਹੋਏ ਪੰਚ ਨੀਟੂ ਅਤੇ ਉਸਦੇ ਸਮਰਥਕਾਂ ਵੱਲੋਂ ਫੌਜੀ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ। ਅਤੇ ਜੰਮ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਕਿ ਕਿੰਨੀ ਬੇਰਹਿਮੀ ਨਾਲ ਫੌਜੀ ਅਤੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਫੌਜੀ ਪਰਿਵਾਰ ਪੁਲਿਸ ਪਾਸੋਂ ਇਨਸਾਫ ਦੀ ਮੰਗ ਕਰ ਰਿਹਾ ਹੈ , ਅਤੇ ਉਹਨਾਂ ਦਾ ਕਹਿਣਾ ਹੈ ਕਿ ਸਰਹੱਦਾਂ ਦੀ ਰਾਖੀ ਕਰਨ ਵਾਲਾ ਜੇਕਰ ਆਪਣੇ ਪਿੰਡ ਵਿੱਚ ਹੀ ਸੁਰੱਖਿਤ ਨਹੀਂ ਹੈ ਤਾਂ ਉਹ ਕਿੱਦਾਂ ਬੇਫਿਕਰ ਹੋ ਕੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਦੇਸ਼ ਦੀ ਰਾਖੀ ਕਰੇਗਾ ਉਸ ਵੱਲੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਰੋਪੀਆਂ ਖਿਲਾਫ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..