Htv Punjabi
Punjab

ਵਿਆਹੁਤਾ ਪ੍ਰੇਮਿਕਾ ਨਾ ਝਗੜੇ ਤੋਂ ਬਾਅਦ ਨੌਜਵਾਨ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ, ਪ੍ਰੇਮਿਕਾ ਨੇ ਵੀ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ

ਮੋਗਾ : ਇੱਥੋਂ ਦੇ ਕੋਟ ਈਸੇ ਖਾਂ ਕਸਬੇ ਵਿੱਚ ਨੋਜਾਨ ਨੇ ਐਤਵਾਰ ਨੂੰ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l ਦੱਸਿਆ ਜਾ ਰਿਹਾ ਹੈ ਕਿ 22 ਸਾਲਾ ਨੌਜਵਾਨ ਕੁਲਦੀਪ ਸਿੰਘ ਅਤੇ ਉਸ ਦੀ ਵਿਆਹੁਤਾ ਪ੍ਰੇਮਿਕਾ ਅਕਸਰ ਨਾਲ ਘੁੰਮਦੇ ਸਨ l ਦੋ ਦਿਨ ਪਹਿਲਾਂ ਦੋਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਉਸ ਤੋਂ ਬਾਅਦ ਹੀ ਨੌਜਵਾਨ ਨੇ ਇਹ ਕਦਮ ਚੁੱਕਿਆ l ਜਦ ਕੁੜੀ ਨੂੰ ਉਸ ਦੇ ਜ਼ਹਿਰ ਨਿਗਲਣ ਦੀ ਸੂਚਨਾ ਮਿਲੀ ਤਾਂ ਉਸ ਨੇ ਵੀ ਜ਼ਹਿਰ ਨਿਗਲ ਲਿਆ l ਉਸ ਦੋ ਹਸਪਤਾਲ ਵਿੱਚ ਇਲਾਜ ਜ਼ਾਰੀ ਹੈ l ਹਾਲਾਂਕਿ ਕੋਟਏਸੇ ਖਾਂ ਦੇ ਐਸਐਚਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਔਰਤ ਦੇ ਜ਼ਹਿਰ ਖਾਣਾ ਦਾ ਨੌਜਵਾਨ ਦੀ ਆਤਮ ਹੱਤਿਆ ਨਾਲ ਕੋਈ ਸੰਬੰਧ ਨਹੀਂ ਹੈ l
ਆਤਮਹੱਤਿਆ ਦੇ ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਕੋਟ ਈਸੇ ਖਾਂ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਸਰਦੂਲ ਸਿੰਘ ਨੇ ਜਦ ਘਰ ਕੋਈ ਨਹੀਂ ਸੀ ਤਾਂ ਉਸ ਨੇ ਕੋਈ ਜ਼ਹਰੀਲਾ ਪਦਾਰਥ ਖਾ ਕੇ ਆਪਣੀ ਜਾਨ ਦੇ ਦਿੱਤੀ l ਪੁਲਿਸ ਨੇ ਦੱਸਿਆ ਕਿ ਇਸ ਕਦਮ ਦੇ ਪਿੱਛੇ ਨੌਜਵਾਨ ਦਾ ਇੱਕਲਾਪਨ ਹੈ l ਉਸ ਦੇ ਪਿਤਾ ਸਰਦੂਲ ਸਿੰਘ ਹੱਤਿਆ ਦੇ ਇੱਕ ਮਾਮਲੇ ਵਿੱਚ ਜ਼ੇਲ੍ਹ ‘ਚ ਹੈ, ਹਾਲਾਂਕਿ ਉਸ ਦੀ ਸਜ਼ਾ ਪੂਰੀ ਹੋ ਗਈ ਹੈ ਪਰ ਦਸਤਾਵੇਜਾਂ ਦੇ ਪੂਰੇ ਨਾ ਹੋਣ ਕਾਰਨ ਉਹ ਜ਼ੇਲ੍ਹ ਤੋਂ ਰਿਹਾ ਨਹੀਂ ਹੋ ਪਾ ਰਿਹਾ ਹੈ l ਕੁਝ ਸਮੇਂ ਪਹਿਲਾਂ ਕੁਲਦੀਪ ਸਿੰਘ ਇੱਕ ਕਾਂਗਰਸ ਨੇਤਾ ਦੀ ਗੱਡੀ ਚਲਾਉਂਦਾ ਸੀ ਪਰ ਇਨੀਂ ਦਿਨੀਂ ਉਹ ਕੋਈ ਕੰਮ ਨਹੀਂ ਕਰ ਰਿਹਾ ਸੀ l ਕਸਬੇ ਵਿੱਚ ਆਏ ਦਿਨ ਦੋਨਾਂ ਨੂੰ ਨਾਲ ਦੇਖਿਆ ਜਾਂਦਾ ਸੀ l
ਉੱਧਰ ਥਾਣਾ ਕੋਟ ਈਸੇ ਖਾਂ ਦੇ ਮੁਖੀ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਔਰਤ ਨੇ ਜ਼ਹਿਰੀਲਾ ਪਦਾਰਥ ਖਾਧਾ ਹੈ ਉਹ ਪਹਿਲਾਂ ਤੋਂ ਹੀ ਵਿਆਹੁਤਾ ਹੈ, ਉਸ ਦਾ ਦੂਜਾ ਵਿਆਹ ਹੋਇਆ ਹੈ, ਉਸ ਦਾ ਨੌਜਵਾਨ ਦੀ ਆਤਮਹੱਤਿਆ ਨਾਲ ਕੋਈ ਸੰਬੰਧ ਨਹੀਂ ਹੈ l ਕੁੜੀ ਹੋਸ਼ ਵਿੱਹੈ, ਉਸ ਦੇ ਜ਼ਹਿਰ ਖਾਣ ਦੀ ਵਜ੍ਹਾ ਕੁਝ ਹੋਰ ਹੋ ਸਕਦੀ ਹੈ l ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l

Related posts

140 ਸਵਾਰੀਆਂ ਨਾਲ ਭਰੀ ਪਲਟੀ PRTC ਬੱਸ ਮਾਮਲੇ ਚ ਵੱਡਾ ਖੁਲਾਸਾ ?

htvteam

ਧਾਰਮਿਕ ਬੋਰਡ ਨਾਲ ਨੌਜਵਾਨ ਦੀ ਗੰਦੀ ਕਰਤੂਤ

htvteam

ਅੰਦੋਂਲਨ ਵੇਲੇ ਪੰਜਾਬੀਆਂ ਨੇ ਥਾਂ-ਥਾਂ ਲਗਾਤੇ ਲੰਗਰ, ਦੇਖੋ ਕਿਵੇਂ ਦਿੱਲੀ ਨੂੰ ਫਤਿਹ ਕਰਨ ਲਈ ਪੰਜਾਬ ਹੋਇਆ ਭੱਬਾਂ-ਭਾਰ

htvteam

Leave a Comment