Htv Punjabi
Punjab Video

ਨਰਸ ਮੁੰਡੇ ਨਾਲ ਕਰ ਗਈ ਆਹ ਹਰਕਤ ?

ਡੀ.ਐੱਸ.ਪੀ ਭੁੱਚੋ ਦੀ ਅਗਵਾਈ ਵਿੱਚ ਥਾਣਾ ਨਥਾਣਾ ਦੀ ਪੁਲਿਸ ਪਾਰਟੀ ਵੱਲੋਂ ਕਤਲ ਦੀ ਗੁੱਥੀ ਸੁਲਝਾ ਕੇ ਸਫਲਤਾ ਹਾਸਲ ਕੀਤੀ,,,,,,,ਮਿਤੀ 15.12.2024 ਨੂੰ ਮੇਲਾ ਸਿੰਘ ਵਾਸੀ ਗਿੱਲ ਖੁਰਦ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸਦਾ ਲੜਕਾ ਬਲਜਿੰਦਰ ਸਿੰਘ ਉਰਫ ਲੱਭੀ ਜੋ ਮਿਤੀ 2.12.2024 ਨੂੰ ਘਰੋਂ ਨਾਨਕੇ ਜਾਣ ਦਾ ਕਹਿ ਕੇ ਘਰ ਵਾਪਸ ਨਹੀ ਆਇਆ। ਜਿਸਦੀ ਉਹਨਾਂ ਵੱਲੋਂ ਕਾਫੀ ਭਾਲ ਕਰਨ ਤੇ ਪਤਾ ਲੱਗਾ ਕਿ ਉਹ ਮਿਨਾਕਸ਼ੀ ਨਰਸ ਵਾਸੀ ਕਪੂਰਥਲਾ ਹਾਲ ਭੁੱਚੋ ਮੰਡੀ ਦੇ ਘਰ ਅਕਸਰ ਹੀ ਜਾਂਦਾ ਰਹਿੰਦਾ ਸੀ ਅਤੇ ਮਿਨਾਕਸ਼ੀ ਨੇ ਹੀ ਬਲਜਿੰਦਰ ਸਿੰਘ ਦਾ ਕਤਲ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਜਿਹਨਾਂ ਤੇ ਮੁੱਕਦਮਾ ਉਕਤ ਦਰਜ ਕੀਤਾ ਗਿਆ।

ਇਸ ਵਾਰਦਾਤ ਨੂੰ ਟਰੇਸ ਕਰਨ ਲਈ ਥਾਣਾ ਨਥਾਣਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 17.12.2024 ਨੂੰ ਦੋਸ਼ੀਆਨ ਮਿਨਾਕਸ਼ੀ ਵਾਸੀ ਕਪੂਰਥਲਾ, ਹਾਲ ਭੁੱਚੋ ਮੰਡੀ, ਨਛੱਤਰ ਸਿੰਘ ਵਾਸੀ ਲਹਿਰਾ ਮੁਹੱਬਤ, ਅਤੇ ਯਾਦਵਿੰਦਰ ਸਿੰਘ ਉਰਫ ਯਾਦੂ, ਵਾਸੀ ਭੈਣੀ ਮਹਿਰਾਜ ਨੂੰ ਗ੍ਰਿਫਤਾਰ ਕੀਤਾ ਗਿਆ,,,,,,ਇਹਨਾਂ ਦੋਸ਼ੀਆਂ ਨੇ ਬਲਜਿੰਦਰ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਮਿਨਾਕਸ਼ੀ ਦੇ ਘਰ ਨਾਲ ਲੱਗਦੇ ਖਾਲੀ ਪਲਾਟ ਵਿੱਚੋਂ ਜੋ ਮਿੱਟੀ ਵਿਚ ਦੱਬੀ ਹੋਈ ਸੀ, ਬ੍ਰਾਮਦ ਕੀਤਾ ਗਿਆ।

ਬਲਜਿੰਦਰ ਸਿੰਘ ਉਸਦੇ ਘਰ ਆਇਆ, ਜੋ ਅਕਸਰ ਹੀ ਇਸ ਨਾਲ ਆਉਣੀ ਜਾਣੀ ਕਰਕੇ ਲੜਾਈ ਝਗੜਾ ਕਰਦਾ ਰਹਿੰਦਾ ਸੀ। ਇਸ ਗੱਲ ਤੋ ਖਫਾ ਹੋ ਕੇ ਦੋਸ਼ਨ ਨਰਸ ਮਿਨਾਕਸ਼ੀ ਨੇ ਬਲਜਿੰਦਰ ਸਿੰਘ ਦੇ ਹੈਰੇਇਨ (ਚਿੱਟੇ) ਦੀ ਓਵਰਡੋਜ ਦਾ ਟੀਕਾ ਲਾਕੇ ਉਸਦਾ ਕਤਲ ਕਰ ਦਿੱਤਾ ਗਿਆ। ਜਿਸਦੀ ਲਾਸ਼ ਨੂੰ ਆਪਣੇ ਸਾਥੀਆਂ ਯਾਦਵਿੰਦਰ ਸਿੰਘ ਅਤੇ ਨਛੱਤਰ ਸਿੰਘ ਦੀ ਮਦਦ ਨਾਲ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਵਿਚ ਬਲਜਿੰਦਰ ਸਿੰਘ ਦੀ ਲਾਸ਼ ਨੂੰ ਟੋਆ ਪੁੱਟ ਕੇ ਦੱਬ ਦਿੱਤਾ। ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰੂ ਨਗਰੀ ‘ਚ ਹੋਇਆ ਧ/ਮਾਕਾ! ਪੁਲਿਸ ਚੌਂਕੀ ਨੂੰ ਬਣਾਇਆ ਨਿਸ਼ਾਨਾ ?

htvteam

ਜਮੇਟੋ ਬੁਆਏ ਦੀ ਜਨਾਨੀ ਨੂੰ ਦੇਖ ਵਿਗੜੀ ਨੀਅਤ, ਕਰਤਾ ਕਾਂ? ਡ

htvteam

ਨਨਕਾਣਾ ਸਾਹਿਬ ‘ਤੇ ਹਮਲੇ ਤੋਂ ਬਾਅਦ ਪਾਕਿ ਨੇ ਕੀਤੀ ਇਹ ਸ਼ਰਮਨਾਕ ਹਰਕਤ, ਨਹੀਂ ਹੱਟ ਰਿਹਾ ਆਪਣੀਆਂ ਘਟੀਆ ਹਰਕਤਾਂ ਤੋਂ

Htv Punjabi

Leave a Comment