Htv Punjabi
Pakistan Punjab

ਨਨਕਾਣਾ ਸਾਹਿਬ ‘ਤੇ ਹਮਲੇ ਤੋਂ ਬਾਅਦ ਪਾਕਿ ਨੇ ਕੀਤੀ ਇਹ ਸ਼ਰਮਨਾਕ ਹਰਕਤ, ਨਹੀਂ ਹੱਟ ਰਿਹਾ ਆਪਣੀਆਂ ਘਟੀਆ ਹਰਕਤਾਂ ਤੋਂ

ਅੰਮ੍ਰਿਤਸਰ : ਸਤੰਬਰ 2019 ਵਿੱਚ ਡਰੋਨ ਦੇ ਜ਼ਰੀਏ ਹਥਿਆਰ ਭੇਜਣ ਤੋਂ ਬਾਅਦ ਹੁਣ ਧੁੰਦ ਦਾ ਫ਼ਾਇਦਾ ਚੁੱਕ ਕੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨੇ ਇੱਕ ਵਾਰ ਫੇਰ ਡਰੋਨ ਦੇ ਜ਼ਰੀਏ ਭਾਰਤੀ ਸੀਮਾ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ l ਭਾਰਤੀ ਸੀਮਾ ਵਿੱਚ ਡਰੋਨ ਭੇਜਣ ਦੀ ਤਾਜ਼ਾ ਘਟਨਾ ਸ਼ੁੱਕਰਵਾਰ ਅੱਧੀ ਰਾਤ ਦੀ ਹੈ l ਭਾਰਤ ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਦੇ ਪਿੰਡ ਛੱਨਾ ਘੋਗਾ ਦੇ ਨਾਲ ਲੱਗਦੀ ਕੰਡਿਆਲੀ ਤਾਰ ਕੋਲ ਡਰੋਨ ਦੀ ਆਵਾਜ਼ ਸੁਣੀ ਗਈ ਸੀ l ਇਹ ਪਿੰਡ ਪਹਿਲਾਂ ਹੀ ਨਸ਼ਾ ਤਸਕਰੀ ਦੇ ਲਈ ਬਦਨਾਮ ਹੈ ਅਤੇ ਇਸ ਪਿੰਡ ਤੋਂ ਪੁਲਿਸ ਨੇ ਪਿਛਲੀ 19 ਦਸੰਬਰ ਨੂੰ 15 ਕਿਲੋ ਹੈਰੋਇਨ ਦੇ ਨਾਲ ਪੰਜ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ l ਇਹ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਡਰੋਨ ਰਾਹੀਂ ਹੈਰੋਇਨ ਦੀ ਸਪਲਾਈ ਕੀਤੀ ਜਾਣੀ ਸੀ ਜਾਂ ਹਥਿਆਰ ਸੁੱਟੇ ਜਾਣੇ ਸਨ l ਖੁਫ਼ੀਆ ਏਜੰਸੀਆਂ ਦੁਆਰਾ ਇਸ ਘਟਨਾ ਦੀ ਰਿਪੋਰਟ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ l ਹਾਲਾਂਕਿ ਬਾਰਡਰ ਜ਼ੋਨ ਦੇ ਆਈਜੀ ਸੁਰਿੰਦਰਪਾਲ ਪਰਮਾਰ ਨੇ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ l

Related posts

ਪੁਲਿਸੀਏ ਨੇ ਸੁੰਨੀ ਸੜਕ ‘ਤੇ ਮੁੰਡੇ ਤੋਂ ਸ਼ਰੇਆਮ ਕਰਵਾਇਆ ਆਹ ਪੁੱਠਾ ਕੰਮ, ਕਰਾ ਤੀ ਨਾਨੀ ਯਾਦ ,ਦੇਖੋ LIVE ਤਸਵੀਰਾਂ!  

Htv Punjabi

ਖੇਤ ਮਜ਼ਦੂਰਾਂ ਤੇ ਕਿਸਾਨਾਂ ‘ਚ ਹੋਇਆ ਸਿੱਧਾ ਮੁਕਾਬਲਾ, ਕਿਸਾਨ ਗੋਲੀਆਂ ਚਲਾਉਂਦੇ ਰਹੇ ਤੇ ਮਜ਼ਦੂਰ ਇੱਟਾਂ ਪੱਥਰ  

Htv Punjabi

ਸ਼ਰੀਕਾਂ ‘ਚ ਝੋਨਾ ਲਾਉਂਦੇ ਲਾਉਂਦੇ ਪੈ ਗਿਆ ਪੇਚਾ !

htvteam

Leave a Comment