ਗਲੀ ਚ ਖੜੀ ਕਾਰ ਚ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਕਾਰ ਦੇ ਮਾਲਕ ਨੇ ਲਾਇਆ ਬੱਸ ਸਟੈਂਡ ਚੌਂਕੀ ਬਾਹਰ ਧਰਨਾ
ਕਿਹਾ ਪੁਲਿਸ ਪਾ ਰਹੀ ਸਮਝੌਤੇ ਦਾ ਦਬਾਅ
ਲੁਧਿਆਣਾ ਦੇ ਚੌਂਕੀ ਬੱਸ ਸਟੈਂਡ ਅਧੀਨ ਪੈਂਦੇ ਇਲਾਕੇ ਦੇ ਵਿੱਚ ਬੀਤੀ ਦੇਰ ਰਾਤ ਗਲੀ ਵਿੱਚ ਖੜੀ ਇੱਕ ਕਾਰ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਕਾਰ ਦਾ ਵੱਡਾ ਨੁਕਸਾਨ ਹੋਇਆ ਹੈ ਇਸ ਪੂਰੇ ਮਾਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਕਾਰ ਸੜਕ ਦੇ ਵਿੱਚ ਤੇਜ਼ ਰਫਤਾਰ ਆਉਂਦੀ ਹੈ ਤੇ ਪਾਰਕਿੰਗ ਚ ਖੜੀ ਕਾਰ ਨੂੰ ਟੱਕਰ ਮਾਰ ਦਿੰਦੀ ਹੈ। ਜਿਸ ਤੋਂ ਬਾਅਦ ਕਾਰ ਦੇ ਮਾਲਕ ਨੇ ਕਿਹਾ ਹੈ ਕਿ ਇਸ ਸਬੰਧੀ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਉਹਨਾਂ ਐਫਆਈਆਰ ਦੀ ਕਾਪੀ ਮੰਗੀ ਹੈ ਪੁਲਿਸ ਉਸ ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ। ਉਹਨਾਂ ਕਿਹਾ ਜਦੋਂ ਕਿ ਖੜੀ ਕਾਰ ਦੇ ਵਿੱਚ ਟੱਕਰ ਮਾਰੀ ਗਈ ਹੈ ਜਿਨਾਂ ਨੇ ਟੱਕਰ ਮਾਰੀ ਹੈ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।
ਉਹਨਾਂ ਕਿਹਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਲੁਧਿਆਣਾ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਨੇ ਕਿਹਾ ਕਿ ਬੀਤੀ ਰਾਤ ਇਹ ਘਟਨਾ ਹੋਈ ਹੈ ਉਹਨਾਂ ਕਿਹਾ ਕਿ ਗੱਡੀ ਦਾ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਇਸ ਕਰਕੇ ਅਸੀਂ ਦੋਵਾਂ ਹੀ ਪਾਰਟੀਆਂ ਨੂੰ ਬੁਲਾਇਆ ਹੈ ਉਹਨਾਂ ਕਿਹਾ ਕਿ ਸੀਨੀਅਰ ਅਫਸਰਾਂ ਦੇ ਧਿਆਨ ਹੇਠ ਮਾਮਲਾ ਲਿਆਂਦਾ ਜਾ ਰਿਹਾ ਹੈ ਉਸਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..