Htv Punjabi
Punjab Video

ਹੁਣੇ ਹੁਣੇ ਮੌਸਮ ਨੂੰ ਲੈਕੇ ਆਈ ਵੱਡੀ ਅੱਪਡੇਟ ਪੂਰੇ 50 ਸਾਲਾਂ ਦਾ ਤੋੜਿਆ ਵੱਡਾ ਰਿਕਾਰਡ

ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਨੇ ਪਿਛਲੇ 50 ਸਾਲ ਦਾ ਰਿਕਾਰਡ ਤੋੜਿਆ ਹੈ। ਲਗਾਤਾਰ ਕਈ ਦਿਨਾਂ ਤੋਂ ਨਿਕਲ ਰਹੀ ਧੁੱਪ ਦੇ ਕਰਕੇ ਘੱਟ ਤੋਂ ਘੱਟ ਟੈਂਪਰੇਚਰ ਲੁਧਿਆਣਾ ਦਾ ਬੀਤੇ ਦਿਨ 11 ਡਿਗਰੀ ਰਿਕਾਰਡ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ ਪੰਜ ਡਿਗਰੀ ਜਿਆਦਾ ਹੈ ਅਜਿਹਾ ਟੈਂਪਰੇਚਰ 1973 ਤੋਂ ਬਾਅਦ ਰਿਕਾਰਡ ਹੋਇਆ ਹੈ ਭਾਵ ਕਿ ਪਿਛਲੇ 50 ਸਾਲਾਂ ਦੇ ਵਿੱਚ ਜਨਵਰੀ ਮਹੀਨੇ ਦੇ ਅੰਦਰ ਇਨਾ ਵੱਧ ਟੈਂਪਰੇਚਰ ਰਿਕਾਰਡ ਨਹੀਂ ਹੋਇਆ ਹੈ ਜਿਸ ਤੋਂ ਜਾਹਿਰ ਹੈ ਇਸ ਵਾਰ ਸਰਦੀ ਕਾਫੀ ਘੱਟ ਵੇਖਣ ਨੂੰ ਮਿਲ ਰਹੀ ਹੈ। ਵੱਧ ਤੋਂ ਵੱਧ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਲਗਭਗ 22 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਜਿਆਦਾ ਹੈ। ਇਹ ਜਾਣਕਾਰੀ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ।

ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਪੰਜਾਬ ਭਰ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਧੁੰਦ ਵੀ ਦੇਖਣ ਨੂੰ ਮਿਲੇਗੀ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਵਿੱਚ ਕਈ ਜ਼ਿਲਿਆਂ ਦੇ ਅੰਦਰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਬਾਰਿਸ਼ ਹਲਕੀ ਹੋਵੇਗੀ ਇਸ ਦਾ ਬਹੁਤਾ ਫਸਲਾਂ ਤੇ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਬੱਦਲ ਬਾਈ ਹੋਣ ਕਰਕੇ ਅਤੇ ਕਿਤੇ ਕਿਤੇ ਬਾਰਿਸ਼ ਹੋਣ ਕਰਕੇ ਟੈਂਪਰੇਚਰ ਮੁੜ ਤੋਂ ਹੇਠਾਂ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਫਸਲਾਂ ਲਈ ਇਹ ਬਾਰਿਸ਼ ਦਾ ਕੋਈ ਨੁਕਸਾਨ ਨਹੀਂ ਹੈ। ਉਹਨਾਂ ਕਿਹਾ ਕਿ ਜੋ ਟੈਂਪਰੇਚਰ ਵੀ ਚੱਲ ਰਹੇ ਹਨ ਉਹ ਕਣਕ ਲਈ ਨੁਕਸਾਨਦੇ ਨਹੀਂ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਿਊਟੀ ਖ਼ਤਮ ਕਰਕੇ ਜਾ ਰਹੀ ਮਹਿ..ਲਾ ਡਾਕਟਰ ਨਾਲ ਹੋਈ ਛੇੜ..ਛਾੜ

htvteam

ਸਕੇ ਭਰਾ ਕਰ ਰਹੇ ਸਨ ਕਮਰੇ ‘ਚ ਗ਼ਲਤ ਕੰਮ; ਪੁਲਿਸ ਨੇ ਮਾਰ ਦਿੱਤੀ ਉੱਤੋਂ ਹੀ ਰੇਡ

htvteam

ਹਰੇਕ ਟੱਬਰ ਨੂੰ 20 ਹਜ਼ਾਰ ‘ਚ ਮਿਲੇਗਾ ਮਾਡਰਨ ਲੁੱਕ ਵਾਲਾ ਘਰ, ਦੇਖੋ ਕਿਵੇਂ

htvteam

Leave a Comment