Htv Punjabi
Punjab Video

ਕਿਸਾਨ ਤੇ ਪੁਲਿਸ ਮੁਲਾਜ਼ਮ ਹੋ ਗਏ ਆਹਮੋ ਸਾਹਮਣੇ

ਜਿਉਂਦ ‘ਚ ਮੁਰੱਬਾਬੰਦੀ ਦੇ ਵਿਵਾਦ ਸਬੰਧੀ ਕਿਸਾਨ ਤੇ ਪ੍ਰਸ਼ਾਸਨ ਆਹਮੋ-ਸਾਹਮਣੇ
ਪਿੰਡ ਦੇ ਕਿਸਾਨਾਂ ਨੇ ਕੀਤਾ ਪ੍ਰਸ਼ਾਸਨ ਅਧਿਕਾਰੀਆਂ ਦਾ ਵਿਰੋਧ
ਜ਼ਮੀਨ ਦਾ ਹਿੱਸਾ ਸਾਡੇ ਨਾਂ ਨਹੀਂ ਹੁੰਦਾ, ਵਿਰੋਧ ਜਾਰੀ; ਕਿਸਾਨ
ਜ਼ਿਲੇ ਦੇ ਪਿੰਡ ਜਿਉਂਦ ਦੇ ਜ਼ਮੀਨੀ ਮਾਮਲੇ ਸਬੰਧੀ ਲੰਬੇ ਸਮੇਂ ਤੋਂ ਚੱਲ ਰਿਹਾ ਰੇੜਕਾ ਫਿਰ ਉਸ ਸਮੇਂ ਭਖ ਗਿਆ ਜਦੋਂ ਜ਼ਮੀਨ ਦੀ ਮੁਰੱਬਾਬੰਦੀ ਅਤੇ ਨਕਸ਼ਾਬੰਦੀ ਕਰਨ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪਿੰਡ ਦੇ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ‘ਚ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਵੱਖ- ਵੱਖ ਰਸਤਿਆਂ ਰਾਹੀਂ ਪਿੰਡ ਦੇ ਖੇਤਾਂ ਵਿਚ ਪਹੁੰਚੀ ਪ੍ਰਸ਼ਾਸਨਿਕ ਟੀਮ ਪਿੰਡ ਦੀ ਜੂਹ ਤੋਂ ਨਕਸ਼ਾਬੰਦੀ ਕਰ ਰਹੀ ਸੀ, ਜਿਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਜ਼ਮੀਨੀ ਮਾਲਕੀ ਹੱਕਾਂ ਨੂੰ ਲੈ ਕੇ ਪਿੰਡ ਦਾ ਵੱਡਾ ਇਕੱਠ ਕਰ ਕੇ ਪਿੰਡ ‘ਚ ਰੋਸ ਮੁਜ਼ਾਹਰਾ ਕੀਤਾ ਗਿਆ।

ਸਫਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਪੈਂਤੜੇ ਖੇਡੇ ਗਏ ਹਨ ਅਤੇ ਇਸ ਦੇ ਮੂੰਹ ਤੋੜਵੇਂ ਜਵਾਬ ਦਿੱਤੇ ਗਏ ਹਨ ਤੇ ਅੱਗੇ ਵੀ ਇਸ ਤਰ੍ਹਾਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਨੂੰ ਪੂਰੀ ਤਸੱਲੀ ਨਹੀਂ ਹੁੰਦੀ ਉਨ੍ਹਾਂ ਚਿਰ ਮੁਰੱਬਾਬੰਦੀ ਮੁਕੰਮਲ ਬੰਦ ਰਹੇਗੀ ਅਤੇ ਨਾਹੀ ਕੋਈ ਨਕਸ਼ਾ ਬਣਨ ਦਿੱਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਹੁਰੇ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਨੂੰਹ ਅਤੇ ਉਸ ਦੇ ਜੀਜੇ ਨੂੰ ਉਮਰ ਕੈਦ

Htv Punjabi

ਪੰਜਾਬ ਦੇ ਵਿੱਚ ਬੈਠੇ ਪਾਕਿਸਤਾਨੀਆਂ ਨੂੰ ਪੈ ਗਈਆਂ ਭਾਜੜਾਂ

htvteam

ਫੋਕੇ ਪਾਣੀ ਨੇ ਚਲਾਈਆਂ ਖੂ& ਨ ਦੀਆਂ ਤਧਾਰੀਆਂ ?

htvteam

Leave a Comment