Htv Punjabi
Punjab Video

ਪਤਨੀ ਨੂੰ ਦੇਖ ਵਿਗੜੀ ਮੁੰਡਿਆਂ ਦੀ ਨੀਅਤ !

ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਜਿੱਥੇ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਉੱਥੇ ਹੀ ਬੀਤੀ ਦੇਰ ਰਾਤ ਡੇਹਲੋ ਤੋਂ ਦਿਲ ਦੇ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ ਦੇਰ ਰਾਤ ਖਾਣਾ ਖਾਣ ਗਏ ਪਤੀ ਪਤਨੀ ਨੂੰ ਕੁਝ ਲੁਟੇਰਿਆਂ ਨੇ ਰੋਕ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਪਤਨੀ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਜਦੋਂ ਕਿ ਪਤੀ ਨੂੰ ਗੰਭੀਰ ਹਾਲਤ ਦੇ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਕਰਵਾਇਆ ਗਿਆ ਹੈ ਜਿੱਥੇ ਉਹ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੀੜਿਤ ਦੀ ਪਹਿਚਾਣ ਅਨੋਖਾ ਮਿੱਤਲ ਦੇ ਨਾਂ ਤੇ ਹੋਈ ਹੈ ਉਸ ਦੀ ਉਮਰ ਲਗਭਗ 34 ਸਾਲ ਦੀ ਹੈ ਅਤੇ ਉਸ ਦੀ ਪਤਨੀ ਲਗਭਗ 33 ਸਾਲ ਦੀ ਸੀ। ਜਿਸਦਾ ਬੇਰਹਿਮੀ ਦੇ ਨਾਲ ਲੁਟੇਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹ ਦੇਰ ਰਾਤ ਖਾਣਾ ਖਾਣ ਗਏ ਸਨ ਜਿਸ ਵੇਲੇ ਉਹਨਾਂ ਦੇ ਹਮਲਾ ਕੀਤਾ ਗਿਆ ਉਹਨਾਂ ਕਿਹਾ ਕਿ ਚਾਰ ਤੋਂ ਪੰਜ ਹਥਿਆਰਬੰਦ ਲੁਟੇਰਿਆਂ ਨੇ ਉਹਨਾਂ ਦੀ ਕਾਰ ਵੀ ਖੋਹ ਲਈ ਅਤੇ ਉਹਨਾਂ ਦੇ ਗਹਿਣੇ ਆ ਲੁੱਟ ਲਏ ਅਤੇ ਮੌਕੇ ਤੇ ਹੀ ਇੰਨਾ ਖਤਰਨਾਕ ਢੰਗ ਦੇ ਨਾਲ ਉਹਨਾਂ ਦੇ ਹਮਲਾ ਕੀਤਾ ਕਿ ਪਤਨੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਇਸ ਤੋਂ ਬਾਅਦ ਨੇੜੇ ਬਣੇ ਇੱਕ ਹੋਟਲ ਵੱਲੋਂ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਨੇੜਲੇ ਹਸਪਤਾਲ ਦੀ ਦਾਖਲ ਕਰਵਾਇਆ ਜਿਸ ਤੋਂ ਬਾਅਦ ਡੀਐਮਸੀ ਲਿਆਂਦਾ। ਉਹਨਾਂ ਕਿਹਾ ਕਿ ਉਹਨਾਂ ਦਾ ਜਵਾਈ ਬੈਟਰੀ ਇਨਵਰਟਰ ਦਾ ਹੋਲਸੇਲ ਦਾ ਕੰਮ ਕਰਦਾ ਹੈ। ਉਹਨਾਂ ਕਿਹਾ ਹੈ ਕਿ ਸਾਰ ਤੋਂ ਪੰਜ ਅਣਪਛਾਤੇ ਲੁਟੇਰਿਆਂ ਵੱਲੋਂ ਇਸ ਵਾਰਦਤ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਮਾਮਲੇ ਦੀ ਪੁਲਿਸ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਸ ਹਮਲੇ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਖੜੇ ਹੋਣ ਲੱਗੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਦੇਖੋ ਕਿਸ ਮਸ਼ਹੂਰ ਪੰਜਾਬੀ ਗਾਇਕ ਨਾਲ ਹੋਇਆ ਵੱਡਾ ਕਾਰਾ

htvteam

ਗੁੰਡਾਗਰਦੀ ਦੀ ਹੱਦ, 9ਵੀਂ ਦੀ ਵਿਦਿਆਰਥਣ ਨਾਲ ਪਹਿਲਾਂ ਕੀਤਾ ਗੈਂਗ ਰੇਪ, ਫੇਰ ਕੀਤਾ ਅਜਿਹਾ ਕੰਮ ਕਿ ਮਾਪਿਆਂ ਦੀਆਂ ਨਕਲੀਆਂ ਚੀਕਾਂ

Htv Punjabi

ਲਓ ਮੁੰਡੇ ਦੀ ਵਾਇਰਲ ਵੀਡੀਓ ਬਾਰੇ ਖੁਲਾਸਾ !

htvteam

Leave a Comment