Htv Punjabi
Punjab Video

ਹੁਣੇ ਹੁਣੇ ਹੋਇਆ ਭਿ/ ਆਨਕ ਹਾਦਸਾ

ਫਗਵਾੜਾ ਵਿਖੇ ਦੋ ਗੱਡੀਆਂ ਦੀ ਹੋਈ ਭਿਆਨਕ ਟੱਕਰ
ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ, 10 ਜ਼ਖ਼ਮੀ
ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਜਾਂਚ ਕੀਤੀ ਸ਼ੁਰੂ
ਫਗਵਾੜਾ ਵਿਖੇ ਦੋ ਗੱਡੀਆਂ ਦੀ ਹੋਈ ਆਪਸੀ ਟੱਕਰ ਵਿੱਚ ਇੱਕ ਮਹਿਲਾ ਅਤੇ ਉਸਦੇ ਪਤੀ ਦੀ ਮੌਤ ਹੋ ਗਈ ਹੈ ਅਤੇ ਦੋ ਗੱਡੀਆਂ ਚ ਸਵਾਰ 10 ਲੋਕ ਜਖਮੀ ਹੋ ਗਏ ਹਨ ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਦਸਾ ਗ੍ਰਸਤ ਗੱਡੀ ਵਿੱਚ ਸਵਾਰ ਵਿਅਕਤੀ ਦਵਿੰਦਰ ਵਾਸੀ ਸਲਾਰਪੁਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਉਹ ਆ ਰਹੇ ਸਨ ਪਿੰਡ ਢੱਡੇ ਨਜ਼ਦੀਕ ਸਾਹਮਣੇ ਤੋਂ ਗਲਤ ਦਿਸ਼ਾ ਵਿਚ ਆ ਰਹੀ ਇੱਕ ਗੱਡੀ ਦੀ੍ਰਉਨਾਂ ਦੀ ਗੱਡੀ ਨਾਲ ਟੱਕਰ ਹੋ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ

ਮੌਕੇ ਤੇ ਮੌਜੂਦ ਰਾਹਗੀਰ ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਹਾਦਸਾ ਬਹੁਤ ਭਿਆਨਕ ਸੀ ਜਿਸ ਵਿੱਚ ਦੋਵੇਂ ਗੱਡੀਆਂ ਵਿੱਚ ਸਵਾਰ ਇੱਕ ਮਹਿਲਾ ਤੇ ਉਸਦੇ ਪਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਦੋਂਕਿ 10 ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ।

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਏ ਐਸ ਆਈ ਬਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਮੁਖਤਿਆਰ ਸਿੰਘ ਪੁੱਤਰ ਭਾਗ ਸਿੰਘ ਅਤੇ ਉਸ ਦੀ ਪਤਨੀ ਧਰਮ ਕੌਰ ਵਜੋ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਪਤੀ ਪਤਨੀ ਆਪਣੇ ਪਰਿਵਾਰ ਸਮੇਤ ਵਿਆਹ ਸਮਾਗਮ ਤੋਂ ਵਾਪਿਸ ਆਪਣੇ ਪਿੰਡ ਜਗਜੀਤਪੁਰ ਜਾ ਰਹੇ ਸਨ। ਫਿਲਹਾਲ ਜ਼ਖਮੀਆਂ ਨੂੰ ਸਿਵਿਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਥੇ ਉਹ ਜੇਰੇ ਇਲਾਜ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਪਾਰਟਨਰ ਨੂੰ ਮਿਲਣ ਤੋਂ ਲੱਗਦੈ ਡਰ ਤਾਂ ਘਬਰਾਓ ਨਾ, ਬਣਾਓ ਨਾਈਟ ਰਿਚਾਰਚ ਨੁਸਕਾ

htvteam

ਠੰਡਾ ਪੀਕੇ ਪਿਉ ਪੁੱਤ-ਲੱਗੇ ਉਚੀ-ਉਚੀ ਰੋਣ

htvteam

ਡਾ. ਭੁੱਲਰ ਨੇ ਜਲੰਧਰ ‘ਚ ਖੋਲ੍ਹਿਆ ਨਵਾਂ ਸੈਂਟਰ ਲੋਕਾਂ ਨੂੰ ਦੱਸੀ ਨਵੀਂ ਰਿਸਰਚ

htvteam

Leave a Comment