ਪੁਲਿਸ ਵਾਲੀਆਂ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਮੁਸਲਿਮ ਪਰਿਵਾਰ
ਬੱਚੀਆਂ ਦਾ ਘਰ ਚੋਂ ਨਿਕਲਣਾ ਹੋਇਆ ਬੰਦ
ਦੋ ਵਿਅਕਤੀ ਸਕੂਲ ਜਾਂਦੇ ਹੋਏ ਬੱਚੀਆ ਨਾਲ ਕਰਦੇ ਨੇ ਛੇੜਖਾਨੀ
ਪਰਿਵਾਰ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮ
ਸਰਕਾਰ ਦਾ ਨਾਅਰਾ ਹੈ ਬੇਟੀ ਬਚਾਓ ਬੇਟੀ ਪੜਾਓ,ਪਰ ਹੁਣ ਜਿੰਨਾ ਉੱਪਰ ਬੇਟੀਆਂ ਬਚਾਉਣ ਦਾ ਜਿੰਮਾ ਹੈ ਜਿਨ੍ਹਾਂ ਦੇ ਮੋਢਿਆਂ ਤੇ ਜਾਣ ਮਾਲ ਦੀ ਰਖਵਾਲੀ ਦਾ ਜਿੰਮਾ ਹੈ ਜੇਕਰ ਉਹੀ ਭੱਕਸ਼ਕ ਬਣ ਜਾਣਗੇ ਤਾਂ ਬੇਟੀਆਂ ਕਿਸ ਤਰ੍ਹਾਂ ਪੜ੍ਨਗੀਆਂ ਇਹ ਸਭ ਤੋਂ ਵੱਡਾ ਸਵਾਲ ਖੜਾ ਹੋਇਆ , ਮਾਮਲਾ ਫਿਰੋਜ਼ਪੁਰ ਦੀ ਕਸਬਾ ਗੁਰੂ ਹਰਸਹਾਏ ਰੇਲਵੇ ਬਸਤੀ ਦਾ ਹੈ ਜਿੱਥੇ ਦਾ ਰਹਿਣ ਵਾਲਾ ਇੱਕ ਮੁਸਲਿਮ ਪਰਿਵਾਰ ਹੋਰ ਕਿਸੇ ਤੋਂ ਨਹੀਂ ਬਲਕਿ ਦੋ ਵਿਅਕਤੀ ਮਨਚਲੇ ਇੱਕ ਪੁਲਿਸ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਹੋ ਕੇ ਘਰ ਵਿੱਚ ਹੀ ਕੈਦ ਹੋਣ ਨੂੰ ਮਜਬੂਰ ਹੋਇਆ ਪਿਆ ਹੈ ਗੁਰੂ ਹਰਸਹਾਏ ਦੀ ਰਹਿਣ ਵਾਲੀ ਇਹ ਮਹਿਲਾ ਜਿਸ ਦਾ ਨਾਮ ਗੁੱਡੀ ਹੈ ਅਤੇ ਇਸ ਦੀਆਂ ਤਿੰਨ ਧੀਆਂ ਹਨ ਜਿੰਨਾਂ ਵਿੱਚੋਂ ਇੱਕ ਮੰਦ ਬੁੱਧੀ ਹੈ ਅਤੇ ਦੋ ਬੱਚੀਆ ਇਕ ਦੀ ਉਮਰ 13 ਸਾਲ ਅਤੇ ਦੂਸਰੀ 19 ਸਾਲ ਦੀ ਹੈ ਅਤੇ ਦੋਨੋਂ ਬੱਚੀਆਂ ਸਕੂਲ ਪੜਦੀਆਂ ਹਨ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਉਹ ਸਕੂਲ ਨਹੀਂ ਜਾ ਪਾ ਰਹੀਆਂ ਅਤੇ ਖੌਫ ਦੇ ਸਾਏ ਵਿੱਚ ਹੀ ਘਰ ਦੇ ਅੰਦਰ ਬੰਦ ਹੋ ਕੇ ਜੀਣ ਨੂੰ ਮਜਬੂਰ ਹੋਈਆਂ ਪਈਆਂ ਹਨ , ਪੀੜਿਤ ਮਹਿਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪੜੋਸ ਵਿੱਚ ਦੋ ਵਿਅਕਤੀ ਇੱਕ ਪੁਲਿਸ ਰਹਿੰਦੇ ਹਨ ਜੋ ਕਿ ਉਹਨਾਂ ਦੀਆਂ ਬੱਚੀਆਂ ਨੂੰ ਅਕਸਰ ਤੰਗ ਪਰੇਸ਼ਾਨ ਕਰਦੇ ਨੇ ਅਤੇ ਜਦ ਉਹ ਉਸਦਾ ਵਿਰੋਧ ਕਰਦੇ ਨੇ ਤਾਂ ਉਲਟਾ ਪੁਲਿਸ ਵਾਲੇ ਉਹਨਾਂ ਨਾਲ ਕੁੱਟਮਾਰ ਕਰਦੇ ਨੇ,,,,,,,
ਮਨਚਲੇ ਪੁਲਿਸ ਵਾਲੇ ਦੀ ਗੁੰਡਾਗਰਦੀ ਜੀ ਦਾਸਤਾਨ ਜੋ ਇਹ ਛੋਟੀਆਂ ਬੱਚੀਆਂ ਆਪਣੇ ਮੂੰਹੋਂ ਬੋਲ ਕੇ ਬਿਆਨ ਕਰਦੀਆਂ ਨੇ ਉਹ ਵਾਕੇ ਹੀ ਸ਼ਰਮਸਾਰ ਕਰਨ ਦੇਣ ਵਾਲਾ ਕਾਰਾ ਹੈ ਪੀੜਿਤ ਬੱਚੀ ਨੇ ਕਿਹਾ ਕਿ ਜਦ ਉਹ ਘਰ ਤੋਂ ਆਪਣੇ ਸਕੂਲ ਵਿੱਚ ਪੜ੍ਹਨ ਲਈ ਜਾਂਦੀਆਂ ਨੇ ਤਾਂ ਮਨਚਲੇ ਦੋਨੋਂ ਵਿਅਕਤੀ ਇਕ ਪੁਲਿਸ ਵਾਲਾ ਰਸਤੇ ਵਿੱਚ ਖੜੇ ਹੋ ਕੇ ਉਹਨਾਂ ਨੂੰ ਅਸ਼ਲੀਲ ਕਮੈਂਟ ਕਰਦੇ ਨੇ ਅਤੇ ਉਹਨਾਂ ਦੇ ਗੁਪਤ ਅੰਗਾਂ ਤੇ ਹੱਥ ਤੱਕ ਲਗਾ ਦਿੰਦੇ ਨੇ ਅਤੇ ਇੱਥੋਂ ਤੱਕ ਕਹਿੰਦੇ ਨੇ ਕਿ 500 ਰੁਪਏ ਲੈ ਲੈ ਅਤੇ ਉਹਨਾਂ ਦੇ ਕੁਆਰਟਰ ਤੇ ਉਹਨਾਂ ਦੇ ਨਾਲ ਸਮਾਂ ਬਿਤਾ, ਮਨਚਲੇ ਪੁਲਿਸ ਵਾਲੇ ਇੱਥੇ ਹੀ ਨਹੀਂ ਰੁਕਦੇ ਅਤੇ ਉਹ ਮਨਚਲੇ ਪੁਲਿਸ ਵਾਲਾ ਛੋਟੀਆਂ ਬੱਚੀਆਂ ਨੂੰ ਜਬਦਸਤੀ ਪਿਆਰ ਕਰਨ ਲਈ ਮਜਬੂਰ ਕਰਦਾ ਹੈ ਇਸ ਬਾਬਤ ਜਦ ਬੱਚੀਆਂ ਵੱਲੋਂ ਪੁਲਿਸ ਵਾਲਿਆਂ ਦੀ ਹਰਕਤ ਆਪਣੇ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਵੱਲੋਂ ਪੁਲਿਸ ਵਾਲਿਆਂ ਦੇ ਘਰ ਜਾ ਕੇ ਇਸ ਚੀਜ਼ ਦਾ ਵਿਰੋਧ ਜਤਾਇਆ ਤਾਂ ਗੁੰਡਾਗਰਦੀ ਤੇ ਉਤਰੇ ਪੁਲਿਸ ਵਾਲਿਆਂ ਨੇ ਉਲਟਾ ਪਰਿਵਾਰ ਨਾਲ ਹੀ ਕੁੱਟਮਾਰ ਕਰ ਦਿੱਤੀ।
ਪੀੜੀਤ ਬੱਚਿਆਂ ਦੀ ਮਾਤਾ ਕਈ ਦਿਨ ਤੱਕ ਹਸਪਤਾਲ ਵਿੱਚ ਦਾਖਿਲ ਰਹੀ ਅਤੇ ਸਿਵਲ ਹਸਪਤਾਲ ਵੱਲੋਂ ਉਸਦੀ ਮੈਡੀਕਲ ਰਿਪੋਰਟ ਵੀ ਕੱਟ ਕੇ ਪੁਲਿਸ ਥਾਣੇ ਭੇਜੀ ਗਈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।
ਪੀੜਿਤ ਬੱਚੀਆਂ ਦਾ ਕਹਿਣਾ ਹੈ ਕਿ ਆਰੋਪੀ ਪੁਲਿਸ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਸਰਕਾਰ ਜੋ ਨਾਹਰਾ ਦਿੰਦੀ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਜੇਕਰ ਖੁਦ ਪੁਲਿਸ ਵਾਲੇ ਹੀ ਬੇਟੀਆਂ ਦੀ ਆਬਰੂ ਦੇ ਦੁਸ਼ਮਣ ਬਣ ਜਾਣਗੇ ਤਾਂ ਸਰਕਾਰ ਦੇ ਇਹ ਨਾਰੇ ਸਿਰਫ ਦੀਵਾਰਾਂ ਤੱਕ ਹੀ ਸੀਮਿਤ ਰਹਿ ਜਾਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
