Htv Punjabi
Punjab Video

ਗੜ੍ਹੇਮਾਰੀ ਤੋਂ ਬਾਅਦ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ !

ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਅੰਦਰ ਮੌਸਮ ਰਹੇਗਾ ਸਾਫ
ਬਾਰਿਸ਼ ਦਾ ਕਿਸਾਨਾਂ ਨੂੰ ਹੋਇਆ ਫਾਇਦਾ
ਕਈ ਥਾਂਵਾ ਤੇ ਗੜੇਮਾਰੀ ਕਰਕੇ ਹੋਇਆ ਨੁਕਸਾਨ
ਵੇਖੋ ਆਉਂਦੇ ਦਿਨਾਂ ਚ ਮੌਸਮ ਦਾ ਮਿਜ਼ਾਜ
ਪੰਜਾਬ ਦੇ ਵਿੱਚ ਪਿਛਲੇ ਦਿਨੀ ਹੋਈਆਂ ਬਾਰਿਸ਼ਾਂ ਕਰਕੇ ਜਿੱਥੇ ਕਿਤੇ ਕਿਤੇ ਗੜੇਮਾਰੀ ਹੋਣ ਕਰਕੇ ਫਸਲ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਜ਼ਿਆਦਾਤਰ ਹਿੱਸੇ ਦੇ ਵਿੱਚ ਹਲਕੀ ਬਾਰਿਸ਼ ਜਾਂ ਦਰਮਿਆਨੀ ਬਾਰਿਸ਼ ਦਾ ਕਿਸਾਨਾਂ ਨੂੰ ਫਾਇਦਾ ਹੋਇਆ। ਟੈਂਪਰੇਚਰ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲਿਆ ਹੈ ਬੀਤੇ ਦਿਨਾਂ ਦੇ ਅੰਦਰ ਟੈਂਪਰੇਚਰ ਆਮ ਨਾਲੋਂ ਹੇਠਾਂ ਚੱਲ ਰਹੇ ਸਨ। ਪਰ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫ ਰਹੇਗਾ ਅਤੇ ਟੈਂਪਰੇਚਰ ਮੁੜ ਤੋਂ ਵਧਣਗੇ। ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਫਰਵਰੀ ਮਹੀਨੇ ਚ ਆਮ ਤੌਰ ਤੇ 33 ਐਮ ਐਮ ਤੱਕ ਬਾਰਿਸ਼ ਹੁੰਦੀ ਹੈ।

ਜਦੋਂ ਕਿ ਇਸ ਵਾਰ 31 ਐਮਐਮ ਬਾਰਿਸ਼ ਹੋਈ ਹੈ ਜੋ ਕਿ ਆਮ ਹੈ ਉਹਨਾਂ ਕਿਹਾ ਕਿ ਇਹ ਲੁਧਿਆਣਾ ਦਾ ਡਾਟਾ ਹੈ। ਕੁਝ ਇਲਾਕਿਆਂ ਵਿੱਚ ਜਿਆਦਾ ਬਾਰਿਸ਼ ਹੋਣ ਕਰਕੇ ਜਾਂ ਫਿਰ ਤੇਜ਼ ਹਵਾਵਾਂ ਨਾਲ ਗੜੇਮਾਰੀ ਹੋਣ ਕਰਕੇ ਅਤੇ ਅਗੇਤੀ ਬੀਜੀ ਕਣਕ ਨੂੰ ਨੁਕਸਾਨ ਜਰੂਰ ਹੋਇਆ ਹੋ ਸਕਦਾ ਹੈ ਪਰ ਦਰਮਿਆਨੀ ਤੋਂ ਹਲਕੀ ਬਾਰਿਸ਼ ਕਿਸਾਨਾਂ ਲਈ ਇਹ ਲਾਹੇਵੰਦ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਭਰਾਵਾਂ ਨੇ ਆਪਣੀ ਭੈਣ ਅਤੇ ਜੀਜੇ ਨਾਲ ਖੇਤਾਂ ‘ਚ ਕੀ ਕਰ ਦਿੱਤਾ

htvteam

ਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬ

Htv Punjabi

ਦੇਖੋ ਅਮੀਰਜ਼ਾਦੇ ਆਸ਼ਕ ਦੀ ਗੰਦੀ ਕਰਤੂਤ; ਮਾਸ਼ੂਕ ਦੀ ਮੰਗਣੀ ਤੁੜਵਾਉਣ ਲਈ ਬਣਿਆ ਹੈਵਾਨ

htvteam

Leave a Comment