ਪਿੰਡ ਵਿੱਚ ਦੋ ਪਰਿਵਾਰ ਆਪਸ ਵਿੱਚ ਭਿੜੇ
ਰਸਤੇ ਉੱਪਰ ਦਰਵਾਜ਼ਾ ਕੱਢਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਜੰਮ ਕੇ ਕੁੱਟਮਾਰ
ਇੱਕ ਦੂਜੇ ਤੇ ਚਲਾਏ ਇੱਟਾਂ ਰੋੜੇ ਘਰਾਂ ਵਿੱਚ ਸਮਾਨ ਦੀ ਕੀਤੀ ਭੰਨ ਤੋੜ
ਪੁਲਿਸ ਨੇ ਕੀਤਾ 6 ਲੋਕਾਂ ਦੇ ਖਿਲਾਫ ਮੁਕਦਮਾ ਦਰਜ ਇੱਕ ਗ੍ਰਿਫਤਾਰ
ਤਿੰਨ ਜਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਕਰਵਾਇਆ ਭਰਤੀ
ਗਲੀ ਵੱਲ ਦਰਵਾਜ਼ਾ ਕੱਢਣ ਨੂੰ ਲੈ ਕੇ ਫਿਰੋਜ਼ਪੁਰ ਦੇ ਪਿੰਡ ਮਾਛੀਵਾੜਾ ਵਿਖੇ ਦੋ ਧਿਰਾਂ ਵਿਚਾਲੇ ਜੰਮ ਕੇ ਖੂਨੀ ਝੜਪ ਹੋਈ ਅਤੇ ਇਸ ਦੌਰਾਨ ਮੀਹ ਵਾਂਗੂ ਇੱਕ ਦੂਜੇ ਉੱਪਰ ਇੱਟਾਂ ਰੋੜੇ ਬਰਸਾਏ ਗਏ ਜਾਣਕਾਰੀਆਂ ਅਨੁਸਾਰ ਪਿੰਡ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚੋਂ ਇੱਕ ਹੋਰ ਦਰਵਾਜ਼ਾ ਗਲੀ ਵੱਲ ਕੱਢਣਾ ਚਾਹੁੰਦੇ ਸੀ ਜਿਸ ਤੇ ਪਿੰਡ ਵਿੱਚ ਹੀ ਰਹਿੰਦੇ ਦੂਜੀ ਧਿਰ ਨੂੰ ਇਹ ਮਨਜ਼ੂਰ ਨਹੀਂ ਸੀ ਇਸ ਨੂੰ ਲੈ ਕੇ ਕਈ ਵਾਰ ਪਹਿਲਾਂ ਵੀ ਤਕਰਾਰ ਹੋਈ ਸੀ ਪਰ ਮਾਮਲਾ ਪੰਚਾਇਤ ਦੇ ਵਿੱਚ ਨਿਬੜਦਾ ਰਿਹਾ ਪਰ ਇਸ ਵਾਰ ਆਰੋਪੀ ਬੂਟਾ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਜਦ ਪੀੜਿਤ ਮਨਜੀਤ ਸਿੰਘ ਗਲੀ ਵਿੱਚ ਨਵਾਂ ਦਰਵਾਜ਼ਾ ਕੱਢ ਰਿਹਾ ਸੀ ਬੂਟਾ ਸਿੰਘ ਅਤੇ ਉਸਦੇ ਪਰਿਵਾਰ ਦਰਵਾਜ਼ਾ ਕੱਢਣ ਤੋਂ ਰੋਕਿਆ ਤਾਂ ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਵੜ ਕੇ ਕੁੱਟਮਾਰ ਕੀਤੀ ਅਤੇ ਜੰਮ ਕੇ ਇੱਟਾਂ ਰੋੜੇ ਚਲਾਏ ਅਤੇ ਘਰ ਦਾ ਸਾਰਾ ਜਰੂਰੀ ਸਮਾਨ ਤੋੜ ਭਨ ਦਿੱਤਾ ਅਤੇ ਮਨਜੀਤ ਸਿੰਘ ਦੇ ਪਰਿਵਾਰ ਤੇ ਹਵਾਈ ਫਾਇਰਿੰਗ ਵੀ ਕਰਨ ਦੇ ਇਲਜ਼ਾਮ ਲੱਗੇ ਹਨ। ਸੀਸੀ ਟੀਵੀ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਮਨਜੀਤ ਸਿੰਘ ਵਿਰੋਧੀ ਧਿਰਾਂ ਦੇ ਘਰ ਜਾ ਕੇ ਕਿਰਪਾਨਾਂ ਨਾਲ ਧਮਕੀਆਂ ਦੇ ਰਿਹਾ ਹੈ।
ਉੱਥੇ ਹੀ ਦੂਜੀ ਧਿਰ ਨੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਮਨਜੀਤ ਸਿੰਘ ਨਜਾਇਜ਼ ਤੌਰ ਤੇ ਦਰਵਾਜ਼ਾ ਗਲੀ ਵੱਲ ਕੱਢਣਾ ਚਾਹੁੰਦੇ ਸੀ ਜਿਸ ਲਈ ਉਹਨਾਂ ਨੂੰ ਰੋਕਿਆ ਗਿਆ ਸੀ ਪਰ ਉਹਨਾਂ ਵੱਲੋਂ ਬਾਹਰੋਂ ਬੰਦੇ ਬੁਲਾ ਕੇ ਉਹਨਾਂ ਤੇ ਹਮਲਾ ਕੀਤਾ ਗਿਆ ਹੈ , ਉੱਥੇ ਹੀ ਉਹਨਾਂ ਨੇ ਮਨਜੀਤ ਸਿੰਘ ਧਿਰ ਉੱਪਰ ਫਾਇਰਿੰਗ ਕਰਨ ਦੇ ਇਲਜ਼ਾਮ ਵੀ ਲਗਾਏ ਹਨ ਕਿ ਮਨਜੀਤ ਸਿੰਘ ਹੋਰਾਂ ਵੱਲੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਵੀ ਕੀਤੀ ਹੈ।
ਉੱਥੇ ਹੀ ਪੁਲਿਸ ਵੱਲੋਂ ਜਖਮੀਆਂ ਦੇ ਬਿਆਨਾਂ ਦੇ ਅਧਾਰ ਤੇ ਆਰੋਪੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਇੱਕ ਆਰੋਪੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਅਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=54pYRpPil9w