ਗੋਲੂਕੋਜ਼ ਲੱਗਣ ਨਾਲ 15 ਮਰੀਜ਼ ਹੋਏ ਸੀ ਬਿਮਾਰ
ਹੁਣ ਇਹਨਾਂ ਮਰੀਜ਼ਾਂ ਦੀ ਹਾਲਤ ਪਹਿਲਾਂ ਨਾਲੋਂ ਹੋਈ ਠੀਕ
ਪ੍ਰਮੁੱਖ ਸਕੱਤਰ ਹੈਲਥ ਡਿਪਾਰਟਮੈਂਟ ਕੁਮਾਰ ਰਾਹੁਲ ਹਸਪਤਾਲ
ਮਰੀਜ਼ਾਂ ਦਾ ਜਾਣਿਆ ਹਾਲ ਪ੍ਰਸ਼ਾਸਨ ਨੂੰ ਦਿੱਤੀਆਂ ਹਦਾਇਤਾਂ
ਸੰਗਰੂਰ ਸਰਕਾਰੀ ਹਸਪਤਾਲ ਵਿੱਚ ਗੁਲੂਕੋਸ ਲੱਗਣ ਦੇ ਨਾਲ 15 ਮਰੀਜ਼ ਬਿਮਾਰ ਹੋਣ ਤੋਂ ਬਾਅਦ ਪ੍ਰਮੁੱਖ ਸਕੱਤਰ ਹੈਲਥ ਡਿਪਾਰਟਮੈਂਟ ਕੁਮਾਰ ਰਾਹੁਲ ਪਹੁੰਚੇ ਸੰਗਰੂਰ ਸਰਕਾਰੀ ਹਸਪਤਾਲ ਜਿੱਥੇ ਉਹਨਾਂ ਨੇ ਬਿਮਾਰ ਹੋਏ ਮਰੀਜ਼ਾਂ ਦਾ ਹਾਲ ਪੁੱਛਿਆ ਉੱਥੇ ਹੀ ਉਹਨਾਂ ਨੇ ਸੰਗਰੂਰ ਪ੍ਰਸ਼ਾਸਨ ਨੂੰ ਮਰੀਜ਼ਾਂ ਨੂੰ ਲੈ ਕੇ ਵੀ ਹਦਾਇਤਾਂ ਜਾਰੀ ਕੀਤੀਆਂ ਮੀਡੀਆ ਨਾਲ ਗੱਲ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਸ ਬੈਚ ਦੇ ਗਲੂਕੋਸ ਦੀ ਇਸਤੇਮਾਲ ਉੱਤੇ ਰੋਕ ਲਗਾ ਦਿੱਤੀ ਹੈ ਨਾਲ ਹੀ ਸਾਡੇ ਡਰੱਗ ਇੰਸਪੈਕਟਰ ਵੱਲੋਂ ਇਸ ਦੀ ਸੈਂਪਲਿੰਗ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਹੀ ਕੋਈ ਵੀ ਫੈਸਲਾ ਲਿਆ ਜਾਵੇਗਾ। ਫਿਲਹਾਲ ਸਾਡੇ ਵੱਲੋਂ ਪੂਰੇ ਪੰਜਾਬ ਵਿੱਚ ਇਸ ਗਲੂਕੋਜ਼ ਦੀ ਇਸਤੇਮਾਲ ਨੂੰ ਰੋਕ ਦਿੱਤਾ ਗਿਆ ਹੈ। ਕੁਮਾਰ ਰਾਹੁਲ ਨੇ ਦੱਸਿਆ ਕਿ ਗਲੂਕੋਸ ਨਾਲ ਬਿਮਾਰ ਹੋਏ ਮਰੀਜ਼ਾਂ ਦੀ ਹਾਲਤ ਪਹਿਲਾਂ ਨਾਲੋਂ ਬੇਹਤਰ ਹੈ ਕਿਸੇ ਨੂੰ ਵੀ ਹੁਣ ਕੋਈ ਵੀ ਸਮੱਸਿਆ ਨਹੀਂ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
