Htv Punjabi
Punjab

80 ਸਾਲਾ ਬਾਬਾ ਨੇ ਦੇਖੋ ਕਿਵੇਂ ਕੀਤਾ ਕੰਮ ਖਰਾਬ

ਬਰਨਾਲਾ ਦੇ ਪਿੰਡ ਚੀਮਾ ਜੋਧਪੁਰ ਦੇ ਸਟੇਟ ਬੈਂਕ ਆਫ ਇੰਡੀਆ ਵਿੱਚ ਜਿੱਥੇ ਚੋਰਾਂ ਨੇ ਰਾਤ ਦੇ ਹਨੇਰੇ ‘ਚ ਬੈਂਕ ਦੇ ਨਾਲ ਲੱਗਦੇ ਸਕੂਲ ਦੇ ਇੱਕ ਕਮਰੇ ਅੰਦਰੋਂ ਕੰਧ ਪਾੜ ਕੇ ਬੈਂਕ ਅੰਦਰ ਪਈ ਨਗਦੀ ਚੋਰੀ ਕਰਨ ਕੋਸ਼ਿਸ਼ ਤਾਂ ਕੀਤੀ ਪਰ ਮੌਕੇ ਤੇ ਅਲਾਰਮ ਵੱਜ ਗਿਆ l ਅਲਾਰਮ ਵੱਜਦੇ ਹੀ ਚੌਕੀਦਾਰ ਨੇ ਪੁਲਿਸ ਨੂੰ ਫੋਨ ਕਰ ਦਿੱਤਾ l ਘਟਨਾ ਦੀ ਜਾਣਕਾਰੀ ਮਿਲਦਿਆਂ ਹੀ 10 ਮਿੰਟਾਂ ਦੇ ਅੰਦਰ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਇਜ਼ਾ ਲਿਆ,ਪੁਲਿਸ ਚੋਰਾਂ ਨੂੰ ਤਾਂ ਫੜ੍ਹ ਨਹੀਂ ਸਕੀ l ਸਵੇਰੇ ਪੁਲਿਸ ਦੁਆਰਾ ਬੈਂਕ ਦੇ ਮੈਨੇਜਰ ਦੁਆਰਾ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਦੋ ਬੰਦੇ ਚੋਰੀ ਕਰਨ ਦੇ ਇਰਾਦੇ ਨਾਲ ਆਏ ਸਨ, ਪਰ ਅਲਾਰਮ ਵੱਜਣ ਕਰਕੇ ਉਹ ਚੋਰੀ ਨਹੀਂ ਕਰ ਸਕੇ l

ਸਮਾਜ ਵਿੱਚ ਵੱਧ ਰਹੇ ਨਸ਼ਿਆਂ ਦੇ ਚਲਨ ਤੇ ਵੱਧ ਰਹੀ ਬੇਰੁਜ਼ਗਾਰੀ ਨੇ ਦਿਨੋ ਦਿਨ ਇਹੋ ਜਿਹੀਆਂ ਵਰਦਾਤਾਂ ‘ਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ l ਇਸ ਮਾਮਲੇ ‘ਚ ਚੋਰ ਨਸ਼ੇੜੀ ਜਾਂ ਬੇਰੁਜ਼ਗਾਰ ਸਨ ਇਸ ਮਾਮਲੇ ਦਾ ਖੁਲਾਸਾ ਤਾਂ ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਹੀ ਹੋ ਸਕੇਗਾ l ਪਰ ਚੋਰੀ ਦੀ ਵਾਰਦਾਤ ਦੌਰਾਨ ਜਿਸ ਚੌਕੀਦਾਰ ਨੇ ਰੋਲਾ ਪਾ ਕੇ ਚੋਰਾਂ ਦਾ ਕੰਮ ਖਰਾਬ ਕੀਤਾ ਤੇ ਆਪਣੀ ਡਿਊਟੀ ਨਿਭਾਈ ਹੈ l ਉਸ ਬਜ਼ੁਰਗ ਦੀ ਉਮਰ ਦੇਖ ਕੇ ਇਹੋ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਇਸ ਉਮਰ ਵੀ ਮਿਹਨਤ ਕਰਕੇ ਰੋਟੀ ਖਾ ਸਕਦਾ ਹੈ ਤਾਂ ਚੋਰੀ ਕਰਨ ਆਏ ਇਹ ਹੱਟੇ ਕੱਟੇ ਨੌਜਵਾਨ ਕਿਉਂ ਨਹੀਂ l

Related posts

ਖੁਸਰਿਆਂ ਨੇ ਘੇਰ ਲਿਆ ਕਾਂਗਰਸੀ ਲੀਡਰ ਪ੍ਰਾਈਵੇਟ ਫੋਟੋਆਂ ਵੀ ਕਰਤੀਆਂ ਲੀਕ

htvteam

ਆਹ ਪੱਤੇ ਖਾ ਲਓ ਮੁੜਕੇ ਗੋਡੇ-ਮੋਢੇ ਤੇ ਜੋੜਾਂ ਦੇ ਦਰਦ ਨੀਂ ਹੁੰਦੈ

htvteam

ਮੁੰਡੇ ਘਰ ‘ਚ ਵੜ੍ਹਕੇ ਦੇਖੋ ਕੀ ਕਰਗੇ ?

htvteam

Leave a Comment