ਟਰੱਕ ਯੂਨੀਅਨ ਭਵਾਨੀਗੜ੍ਹ ਮਾਮਲੇ ਚ ਨਵਾਂ ਮੋੜ ਨਵੇਂ ਪ੍ਰਧਾਨ ਨੇ ਵੀ ਚੁੱਕੀ ਸੌਹ
ਸੌਹ ਚੁੱਕਣ ਤੋਂ ਬਾਅਦ ਤੋੜੀ ਚੁੱਪੀ ਹੋਏ ਭਾਵੁਕ
55 ਲੱਖ ਦੀ ਰਿਸ਼ਵਤ ਦੇ ਲੱਗੇ ਦੋਸ਼ਾਂ ਨੂੰ ਨਕਾਰਿਆ
ਰਾਜਨੀਤਿਕ ਪਾਰਟੀਆਂ ਨੂੰ ਅਪੀਲ ਸਾਡੀ ਯੂਨੀਅਨ ਨੂੰ ਬਦਨਾਮ ਨਾ ਕਰੋ”
ਟਰੱਕ ਯੂਨੀਅਨ ਭਵਾਨੀਗੜ੍ਹ ਦੇ ਲਗਾਤਾਰ ਮਸਲਾ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਟਰੱਕ ਯੂਨੀਅਨ ਦੇ ਬਣੇ ਨਵੇਂ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਵੱਲੋਂ ਸਮੂਹ ਟਰੱਕ ਆਪਰੇਟਰਾਂ ਅਤੇ ਆਪਣੀ ਕਮੇਟੀ ਮੈਂਬਰਾਂ ਦੇ ਨਾਲ ਅੱਜ ਸ਼ਹੀਦ ਬਾਬਾ ਸਿੱਧ ਘੁਮਾਣ ਜੀ ਦੇ ਪਾਵਨ ਅਸਥਾਨ ਪਿੰਡ ਨਾਗਰਾ ਵਿਖੇ ਨਤਮਸਤਕ ਹੋਏ ਅਤੇ ਸਮੂਹ ਟਰੱਕ ਆਪਰੇਟਰਾਂ ਦੀ ਹਾਜ਼ਰੀ ਦੇ ਵਿੱਚ ਇਸ ਅਸਥਾਨ ਤੇ ਸੌਹ ਚੁੱਕੀ ਅਤੇ ਕਿਹਾ ਕਿ ਮੈਂ ਸਾਰੇ ਟਰੱਕ ਆਪਰੇਟਰਾਂ ਦੀ ਹਾਜ਼ਰੀ ਦੇ ਵਿੱਚ ਸੌਹ ਚੁੱਕਦਾ ਹਾਂ ਕਿ ਮੈਂ ਪ੍ਰਧਾਨਗੀ ਲਈ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨਹੀਂ ਦਿੱਤੀ ਅਤੇ ਨਾ ਹੀ ਮੇਰੇ ਵੱਲੋਂ 55 ਲੱਖ ਦਿੱਤੇ ਗਏ ਹਨ ਅਤੇ ਨਾ ਹੀ ਫੋਰਚੂਨਰ ਗੱਡੀ ਦਿੱਤੀ ਗਈ ਹੈ ਉਹ ਸਭ ਝੂਠ ਹੈ ਇਸ ਮੌਕੇ ਭਾਵੁਕ ਹੁੰਦਿਆਂ ਨਵੇਂ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਵੀ ਬੇਨਤੀ ਕੀਤੀ ਕਿ ਯੂਨੀਅਨ ਨੂੰ ਬਦਨਾਮ ਨਾ ਕਰੋ ਕਿਉਂਕਿ ਇਸ ਯੂਨੀਅਨ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਰੀਬ ਪਰਿਵਾਰਾਂ ਦਾ ਰੁਜ਼ਗਾਰ ਚੱਲਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
