Htv Punjabi
Punjab Video

ਸ਼ਰੇਆਮ ਘਰ ‘ਚ ਵੜ ਕੇ ਕੀਤਾ ਮੁੰਡਿਆਂ ਨੇ ਆਹ ਕੰਮ

ਪਿੰਡ ਚੱਕ ਬਲੋਚਾ ਮਾਹਲਮ ’ਚ ਹੋਇਆ ਖੂਨੀ ਵਿਵਾਦ
ਝਗੜੇ ’ਚ ਪਤੀ ਪਤਨੀ ਹੋਏ ਜ਼ਖਮੀ , ਹਸਪਤਾਲ ਭਰਤੀ
ਪੁਰਾਣੀ ਰੰਜਸ਼ ਦੇ ਚੱਲਦੇ ਘਰ ’ਚ ਵੜ ਕੇ ਕੀਤੀ ਭੰਨਤੋੜ
ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਪਿਛਲੇ ਕੁੱਝ ਦਿਨਾਂ ਤੋਂ ਥਾਣਾ ਵੈਰੋ ਕਾ ਅਧੀਨ ਪੈਦੇ ਪਿੰਡ ਚੱਕ ਬਲੋਚਾ ਮਹਾਲਮ ’ਚ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ। ਬੀਤੀ ਰਾਤ 11 ਵਜੇ ਕੇ ਕਰੀਬ ਪਿੰਡ ਚੱਕ ਬਲੋਚਾ ਮਾਹਲਮ ’ਚ ਇੱਕ ਕੁੜੀ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਹਥਿਆਰਬੰਦ ਗੁੰਡਾ ਅਨਸਰਾਂ ਦੇ ਵੱਲੋਂ ਇੱਕ ਘਰ ’ਚ ਸ਼ਰੇਆਮ ਵੜ੍ਹ ਕੇ ਪਰਿਵਾਰ ’ਤੇ ਜਾਨਲੇਵਾ ਹਮਲਾ ਕਰਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾਂ ’ਚ ਜਿਥੇ ਕਿ ਗੁੰਡਾ ਅਨਸਰਾਂ ਦੇ ਵੱਲੋਂ ਘਰ ਦੀ ਭੰਨਤੋੜ ਕੀਤੀ ਗਈ ਅਤੇ ਇਸ ਘਟਨਾਂ ’ਚ ਪਤਨੀ ਪਤੀ ਦੇ ਗੰਭੀਰ ਸੱਟਾਂ ਲੱਗਣ ਕਾਰਨ ਜ਼ਖਮੀ ਹੋਏ ਹਨ। ਜ਼ਿਨ੍ਹਾਂ ਪਰਿਵਾਰਿਕ ਮੈਂਬਰਾਂਨੇ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਪੀੜਤ ਪਰਿਵਾਰ ਦੀ ਮਹਿਲਾ ਕੁਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਚੱਕ ਬਲੋਚਾ ਮਹਾਲਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਗੁਮਾਨੀ ਵਾਲਾ ਖੂਹ ਦੀ ਇੱਕ ਲੜਕੀ ਦੇ ਰਿਸਤੇ ਨੂੰ ਲੈ ਕੇ ਪਿੰਡਾਂ ਦੀਆਂ ਦੋ ਧਿਰਾ ਦਰਮਿਆਨ ਵਿਵਾਦ ਚੱਲ ਰਿਹਾ ਸੀ ਅਤੇ ਉਸ ਦੀ ਰੰਜਸ਼ ਦੇ ਚੱਲਦੇ ਪਿੰਡ ਦੀ ਇੱਕ ਧਿਰ ਵੱਲੋਂ ਬੀਤੀ ਰਾਤ ਲਗਭਗ 11 ਵਜੇ ਦੇ ਕਰੀਬ ਗੁੰਡਾ ਅਨਸਰਾਂ ਦੀ ਮਦਦ ਨਾਲ ਸਾਡੇ ਘਰ ’ਤੇ ਇੱਟਾਂ ਰੋੜਿਆਂ ਦੇ ਨਾਲ ਜਾਨੋ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੇ ਵਿਚ ਜਬਰਦਸਤੀ ਦਾਖਲ ਹੋ ਕੇ ਮੋਟਰਸਾਈਕਲ ਤੇ ਬੂਹੇ ਬਾਰੀਆਂ ਤੇ ਅਲਮਾਰੀ ਦੀ ਭੰਨਤੋੜ ਕੀਤੀ ਅਤੇ ਘਰ ’ਚ ਮੌਜੂਦ 20 ਹਜ਼ਾਰ ਰੁਪਏ ਦੀ ਨਗਦੀ ਵੀ ਚੋਰੀ ਕਰ ਲਈ ਗਈ।

ਪੀੜਤ ਔਰਤ ਕੁਲਵਿੰਦਰ ਕੌਰ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਤੀ ਰਾਤ ਸਾਡੇ ਘਰ ’ਚ ਮੇਰੇ ਜੇਠ ਦਾ ਲੜਕਾ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਉਸਦੀ ਪਤਨੀ ਸੁਰਿੰਦਰ ਕੌਰ ਘਰ ’ਚ ਮੌਜੂਦ ਸਨ ਤਾਂ ਗੁੰਡਾ ਅਨਸਰਾਂ ਦੇ ਵਲੋਂ ਉਨ੍ਹਾਂ ’ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਅਤੇ ਮੇਰੀ ਨੂੰਹ ਦੀ ਇੱਜਤ ਨਾਲ ਵੀ ਬਦਸਲੂਕੀ ਕੀਤੀ ਗਈ । ਪੀੜਤ ਔਰਤ ਨੇ ਕਿਹਾ ਕਿ ਅਸੀਂ ਬਾਕੀ ਦੇ ਪਰਿਵਾਰਿਕ ਮੈਂਬਰਾਂ ਬੜੀ ਹੀ ਮੁਸ਼ਕਲ ਦੇ ਨਾਲ ਜਾਨ ਬਚਾਈ ਅਤੇ ਰੌਲਾ ਪਾਉਣ ਤੇ ਆਂਢ ਗੁਆਂਢ ਦੇ ਲੋਕ ਇਕੱਠ ਹੋਣੇ ਸ਼ੁਰੂ ਹੋਏ ਤਾਂ ਗੁੰਡਾ ਅਨਸਰਾਂ ਵਲੋਂ ਪਰਿਵਾਰਿਕ ਮੈੈਂਬਰਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵਜੋਤ ਸਿੱਧੂ ਦੀ ਵਾਪਸੀ ਚਰਚਾ ਨੂੰ ਕੈਪਟਨ ਨੇ ਆਹ ਕਹਿੰਦੇ ਹੋਏ ਨਕਾਰਿਆ, ਕਹਿ ਤੀ ਵੱਡੀ ਗੱਲ!

Htv Punjabi

ਆਲੂ ਵਾਲੇ ਖੇਤਾਂ ਚ ਦੇਖੋ ਸਰਦਾਰ ਮੁੰਡੇ ਦੀ ਹਰਕਤ

htvteam

ਸ਼ਰਾ ਬੀ ਪੁ ਲਿਸ ਵਾਲੇ ਨੇ ਕਰ ਦਿੱਤਾ ਵੱਡਾ ਕਾਰਾ

htvteam

Leave a Comment