Htv Punjabi
Punjab Video

ਲਓ ਜੀ ਹੁਣ ਕਰਲੋ ਬੰਦੋਬਸਤ, ਤੇਜ਼ ਹਨ੍ਹੇਰੀ ਨਾਲ ਮੀਂਹ ਦਾ ਅਲਰਟ

ਆਈ ਐਮ ਡੀ ਦੀ ਰਿਪੋਟ ਦੇ ਮੁਤਾਬਿਕ ਅਗਲੇ ਦੋ ਤਿੰਨ ਦਿਨ ਮੌਸਮ ਰਹੇਗਾ ਖਰਾਬ

ਤੇਜ ਹਵਾਮਾ ਦੇ ਨਾਲ ਹੋ ਸਕਦੀ ਹੈ ਬਰਸਾਤ
ਕਿਸਾਨਾਂ ਨੂੰ ਵੀ ਕੀਤੀ ਗਈ ਖਾਸ ਅਪੀਲ
ਸੂਬੇ ਭਰ ਆਉਣ ਵਾਲੇ ਦਿਨਾਂ ਵਿਚ ਮੌਸਮ ਚ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਆਉਣ ਵਾਲੇ ਦੋ ਤਿੰਨ ਦਿਨ ਸੂਬੇ ਭਰ ਚ ਤੇਜ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਐਮਡੀ ਦੀ ਰਿਪੋਰਟ ਦੇ ਮੁਤਾਬਿਕ ਅਗਲੇ ਤਿੰਨ ਦਿਨ ਮੌਰਾਬ ਰਹੇਗਾ ਇਸ ਦੌਰਾਨ ਉਹਨਾਂ ਜਿਥੇ ਦਿਨ ਅਤੇ ਰਾਤ ਦੇ ਟੈਮਪਰੇਚਰ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉੱਥੇ ਹੀ ਉਹਨਾਂ ਕਿਸਾਨਾਂ ਨੂੰ ਵੀ ਖਾਸ ਅਪੀਲ ਕੀਤੀ ਹੈ।

ਉਧਰ ਗੱਲਬਾਤ ਕਰਦਿਆਂ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਦਿਨ ਅਤੇ ਰਾਤ ਦੇ ਟੈਂਪਰੇਚਰ ਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਦਿਨ ਦਾ ਟੈਂਪਰੇਚਰ 40 ਦੇ ਕਰੀਬ ਹੈ ਅਤੇ ਰਾਤ ਦਾ ਟੈਂਪਰੇਚਰ ਵੀ 26 ਡਿਗਰੀ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਜਿਯਾਦਾਤਰ ਦੁਪਹਿਰ ਦੇ ਸਮੇਂ ਨਵੀਂ ਦੀ ਮਾਤਰਾ 50% ਤੱਕ ਘਟੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੂਬੇ ਭਰ ਚ ਇੱਕ ਦੋ ਅਤੇ ਤਿੰਨ ਤਰੀਕ ਨੂੰ ਤੇਜ਼ ਹਵਾਵਾਂ ਦੇ ਨਾਲ ਨਾਲ ਬਾਰਿਸ਼ ਹੋ ਸਕਦੀ ਹੈ ਕਿਆ ਕਿ ਇਸ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਤਾਂ ਉੱਥੇ ਹੀ ਕਿਸਾਨਾਂ ਨੂੰ ਵੀ ਵਿਸ਼ੇਸ਼ ਧਿਆਨ ਰੱਖਣ ਦੀ ਵੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਜਿੱਥੇ ਕਿਸਾਨਾਂ ਦੀਆਂ ਫਸਲਾਂ ਦੀ ਹਾਲੇ ਤੱਕ ਕਟਾਈ ਨਹੀਂ ਹੋਈ ਤਾਂ ਉਹਨਾਂ ਨੂੰ ਵੀ ਆਪਣਾ ਵਿਸ਼ੇਸ਼ ਧਿਆਨ ਰੱਖਣਾ ਜਰੂਰੀ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਅਨਸੇਫ ਬਿਲਡਿੰਗਾਂ ਅਤੇ ਦਰਖਤਾਂ ਦੇ ਸਹਾਰੇ ਤੋਂ ਵੀ ਬਚਿਆ ਜਾਵੇ ਕਿਉਂਕਿ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰੇ ਇਸ ਲਈ ਲੋਕ ਆਪਣਾ ਖਾਸ ਧਿਆਨ ਰੱਖਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ

htvteam

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰਦੀਆਂ ‘ਚ ਰੋਜ਼ਾਨਾ ਖਾਓ ਪਿਆਜ਼, ਸੁਣੋ ਕਿਵੇਂ

htvteam

ਕਿਤੇ ਤੁਹਾਡੇ ਘਰ ਦੁਆਲੇ ਆਹ ਕੰਮ ਤਾਂ ਨਹੀਂ ਚੱਲ ਰਿਹਾ ?

htvteam

Leave a Comment