ਫਿਰੋਜ਼ਪੁਰ ਚ ਸਪੀਡ ਬ੍ਰੈਕਰ ਨੂੰ ਲੈਕੇ ਦੋ ਧਿਰਾਂ ਵਿਚਕਾਰ ਝਗੜਾ
ਚੱਲੀਆਂ ਗੋਲੀਆਂ, ਇੱਟਾਂ ਰੋੜਿਆ ਦਾ ਵਰਿਆ ਮੀਂਹ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਦੂਲੇ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਘਰ ਮੂਹਰੇ ਬਣੇ ਸਪੀਡ ਬ੍ਰੈਕਰ ਨੂੰ ਲੈਕੇ ਹੋਏ ਝਗੜੇ ਦੌਰਾਨ ਗੋਲੀਆਂ ਚੱਲ ਗਾਈਆਂ ਅਤੇ ਇੱਟਾਂ ਰੋੜਿਆ ਦਾ ਮੀਂਹ ਬਰਸਾ ਦਿੱਤਾ।
ਜਾਣਕਾਰੀ ਦਿੰਦਿਆਂ ਪੀੜਤ ਮਿਠਨ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿੱਚ ਇੱਕ ਘਰ ਵੱਲੋਂ ਘਰ ਅੱਗੇ ਸਪੀਡ ਬ੍ਰੈਕਰ ਬਣਾਇਆ ਹੋਇਆ ਹੈ। ਜਿਸਨੂੰ ਲੈਕੇ ਉਨ੍ਹਾਂ ਨੂੰ ਆਉਣ ਜਾਣ ਲੱਗੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਨੂੰ ਹਟਾਉਣ ਲਈ ਉਹ ਕਈ ਉਨ੍ਹਾਂ ਨੂੰ ਕਹਿ ਚੁੱਕੇ ਹਨ। ਕਈ ਵਾਰ ਉਨ੍ਹਾਂ ਵਿਚਕਾਰ ਮਾਮੂਲੀ ਝਗੜਾ ਵੀ ਹੋਇਆ ਹੈ। ਇਸੇ ਦੇ ਚਲਦਿਆਂ ਜਦ ਉਨ੍ਹਾਂ ਦੁਬਾਰਾ ਉਨ੍ਹਾਂ ਨੂੰ ਸਪੀਡ ਬ੍ਰੈਕਰ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਬਾਹਰੋਂ ਬੰਦੇ ਬੁਲਾ ਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੋਲੀਆਂ ਚਲਾਈਆਂ ਗਈਆਂ ਜਿਸ ਸਬੰਧੀ ਉਨ੍ਹਾਂ 112 ਤੇ ਕਾਲ ਕਰ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਹੈ। ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਦੂਸਰੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਵੰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਵੱਲੋਂ ਮੁਲਾਜ਼ਮ ਭੇਜਕੇ ਜਾਂਚ ਕਰਾਈ ਜਾ ਰਹੀ ਹੈ। ਅਤੇ ਬਣਦੀ ਕਾਰਵਾਈ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
