Htv Punjabi
Crime Punjab Video

ਗੋ। ਲੀਆਂ ਦੀ ਆਵਾਜ਼ ਨਾਲ ਦਹਿਲਿਆ ਆਹ ਵੱਡਾ ਸ਼ਹਿਰ

ਜੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਚੱਲੀਆਂ ਗੋਲੀਆਂ
ਦੁਕਾਨਦਾਰ ਹੋਇਆ ਜ਼ਖਮੀ, ਹਸਪਤਾਲ ਚ ਦਾਖਿਲ
ਮਾਮਲਾ ਫਿਰੌਤੀ ਮੰਗਣ ਦਾ ਆਇਆ ਸਾਹਮਣੇ
ਫੋਨ ਕਾਲ ਤੇ ਆ ਰਹੀਆਂ ਸੀ ਧਮਕੀਆਂ
ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ
ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੁ ਵਿਖੇ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਦੇ ਚਲਦੇ ਪਹਿਲਾਂ ਵੀ ਹਲਕਾ ਜੰਡਿਆਲਾ ਗੁਰੂ ਦੇ ਕੌਂਸਲਰ ਜੋ ਅਕਾਲੀ ਦਲ ਤੋਂ ਸਨ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਲਗਾਤਾਰ ਆਏ ਦਿਨ ਹਲਕਾ ਜੰਡਿਆਲਾ ਵੀ ਗੁਰੂ ਵਿਖੇ ਗੋਲੀਆਂ ਚੱਲ ਰਹੀਆਂ ਹਨ ਤੁਹਾਨੂੰ ਦੱਸ ਦੀਏ ਕਿ ਇਹ ਹਲਕਾ ਜੰਡਿਆਲਾ ਗੁਰੂ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਇਲਾਕਾ ਹੈ ਜਿੱਥੇ ਉਹਨਾਂ ਦੀ ਰਿਹਾਇਸ਼ ਵੀ ਹੈ ਕੈਬਨਟ ਮੰਤਰੀ ਦਾ ਇਲਾਕਾ ਹੋਣ ਦੇ ਬਾਵਜੂਦ ਵੀ ਇੱਥੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਪਈਆਂ ਹਨ।

ਉੱਥੇ ਹੀ ਅੱਜ ਦਿਨ ਦਿਹਾੜੇ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਦੁਕਾਨਦਾਰ ਨੂੰ ਪਹਿਲਾਂ ਵੀ ਧਮਕੀਆਂ ਆਈਆਂ ਸਨ ਜਿਸ ਦੇ ਚਲਦੇ ਇਸ ਨੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਪੁਲਿਸ ਵੱਲੋਂ ਕੋਈ ਵੀ ਸੁਰੱਖਿਆ ਤੈਨਾਤ ਨਹੀਂ ਕੀਤੀ ਗਈ ਜਿਸ ਦੇ ਚਲਦੇ ਅੱਜ ਫਿਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਇਸ ਦੁਕਾਨਦਾਰ ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨ ਤੇ ਨਿਰਮਾ ਸਾਬਣ ਤੇ surf ਦਾ ਸਮਾਨ ਉਤਾਰਨ ਆਏ ਇੱਕ ਮੁਲਾਜ਼ਮ ਦੇ ਉੱਤੇ ਗੋਲੀਆਂ ਚੱਲ ਗਈਆਂ ਜਿਸ ਦੇ ਚਲਦੇ ਉਸਦੀ ਲੱਤ ਤੇ ਗੋਲੀਆਂ ਵੱਜਣ ਉਹ ਗੰਭੀਰ ਰੂਪ ਜਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਅਧਿਕਾਰੀ ਪੁੱਜੇ ਜਿਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਪੁਲਿਸ ਅਧਿਕਾਰੀ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਜਿਸ ਤਰ੍ਹਾਂ ਹੀ ਸੂਚਨਾ ਮਿਲੀ ਅਸੀਂ ਮੌਕੇ ਤੇ ਪੁੱਜੇ ਹਾਂ ਅਸੀਂ ਆਪਣੀ ਪੀਸੀਆਰ ਦੀਆਂ ਟੀਮਾਂ ਵੀ ਇਹਨਾਂ ਅਣਪਛਾਤੇ ਨੌਜਵਾਨਾਂ ਪਿੱਛੇ ਲਗਾ ਦਿੱਤੀਆਂ ਹਨ ਜਲਦੀ ਹੀ ਇਹਨਾਂ ਨੂੰ ਟ੍ਰੇਸ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਮਸਤੇਦ ਹੈ ਪੁਲਿਸ ਵੱਲੋਂ ਪਹਿਲੇ ਵੀ ਜਿਹੜੇ ਮਾਮਲੇ ਗੋਲੀਆਂ ਚੱਲਣ ਦੇ ਸਾਹਮਣੇ ਆਏ ਸਨ ਉਹ ਟਰੇਸ ਕੀਤੇ ਗਏ ਸਨ ਤੇ ਉਹਨਾਂ ਦੋਸ਼ੀਆਂ ਨੂੰ ਫੜਿਆ ਵੀ ਗਿਆ ਹੈ। ਉੱਥੇ ਹੀ ਇਹ ਵੀ ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਿਹੜਾ ਨੌਜਵਾਨ ਕੋਲ ਡਰਿੰਕ ਦਾ ਸਮਾਨ ਦੁਕਾਨ ਤੇ ਦੇਣ ਆਇਆ ਸੀ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ।

ਇਸ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਸ਼ਰੇਆਮ ਇਹ ਲੋਕ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ ਜਿਸ ਦੇ ਚਲਦੇ ਲੋਕ ਡਰਦੇ ਸਾਏ ਦੇ ਵਿੱਚ ਜਿਊਣ ਨੂੰ ਮਜਬੂਰ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਪੰਪ ‘ਤੇ ਖੜ੍ਹੇ ਬੰਦਿਆਂ ਨਾਲ ਕੀ ਹੋਇਆ ?

htvteam

ਨੌਜਵਾਨ ਨੂੰ ਕਮਰੇ ‘ਚ ਸੀ ਅਜਿਹੇ ਗਲਤ ਕੰਮ ਕਰਨ ਦੀ ਆਦਤ; ਦੇਖੋ ਵੀਡੀਓ

htvteam

ਥਾਈਰਾਇਡ ਵਾਲੇ ਰੋਟੀ ਚ ਆਹ ਗਲਤੀ ਨਾ ਕਰੋ

htvteam

Leave a Comment