Htv Punjabi
Crime Punjab Video

ਪੰਜਾਬ ਚ ਚੱਲ ਰਹੇ ਵੱਡੇ ਗੋਰਖ ਧੰਦੇ ਦਾ ਸਟਰਿੰਗ ਅਪ੍ਰੇਸ਼ਨ

ਲਹਿਰਾ ਹਲਕੇ ਅੰਦਰ ਡੰਮੀ ਐਡਮਿਸ਼ਨਾਂ ਦਾ ਚੱਲ ਰਿਹੈ ਗੋਰਖ ਧੰਦਾ
ਦੂਜੇ ਸੂਬਿਆਂ ਤੋਂ ਪੇਪਰ ਦੇਣ ਆਉਂਦੇ ਨੇ ਵਿਦਿਆਰਥੀ, ਲੈ ਜਾਂਦੇ ਨੇ ਡਿਗਰੀਆਂ
ਪੱਤਰਕਾਰ ਅਨਿਲ ਜੈਨ ਨੇ ਕੀਤਾ ਸਟਰਿੰਗ ਅਪ੍ਰੇਸ਼ਨ
ਕਾਲਜ ਮੈਨੇਜਮੈਂਟ ਬਾਈਟ ਦੇਣ ਤੋਂ ਸਾਫ ਇਨਕਾਰ ਕਰ ਗਈ
ਲਹਿਰਾ ਹਲਕੇ ਵਿੱਚ ਡੰਮੀ ਐਡਮਿਸ਼ਨਾਂ ਦਾ ਇੱਕ ਵੱਡਾ ਗੋਰਖ ਧੰਦਾ ਚੱਲ ਰਿਹਾ ਹੈ, ਜਿਸ ਵਿੱਚ ਦੂਜੇ ਸੂਬਿਆਂ ਦੇ ਵਿਦਿਆਰਥੀ ਸਿਰਫ਼ ਪ੍ਰੀਖਿਆਵਾਂ ਦੇਣ ਲਈ ਪੰਜਾਬ ਆਉਂਦੇ ਹਨ ਅਤੇ ਇੱਥੋਂ ਡਿਗਰੀਆਂ ਲੈ ਕੇ ਚਲੇ ਜਾਂਦੇ ਹਨ। ਇਸ ਨਾਲ ਸਿੱਖਿਆ ਪ੍ਰਣਾਲੀ ਦੀ ਪਵਿੱਤਰਤਾ ‘ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ।

ਲਹਿਰਾ ਹਲਕੇ ਵਿੱਚ ਕਈ ਅਜਿਹੇ ਸਿੱਖਿਆ ਸੰਸਥਾਨ ਹਨ ਜਿੱਥੇ ਵਿਦਿਆਰਥੀ ਨਿਯਮਿਤ ਤੌਰ ‘ਤੇ ਕਲਾਸਾਂ ਨਹੀਂ ਲਗਾਉਂਦੇ। ਇਹ ਵਿਦਿਆਰਥੀ ਮੁੱਖ ਤੌਰ ‘ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਕਿ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਅਤੇ ਹਿਮਾਚਲ ਪ੍ਰਦੇਸ਼ ਆਦਿ ਤੋਂ ਹੁੰਦੇ ਹਨ। ਇਹ ਸਿਰਫ਼ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਹੀ ਹਰਿਆਣਾ ਦੇ ਜਾਖਲ ਵਿਖੇ ਪਹੁੰਚਦੇ ਹਨ ਅਤੇ ਪੇਪਰ ਦੇ ਕੇ ਵਾਪਸ ਚਲੇ ਜਾਂਦੇ ਹਨ। ਇਸ ਤਰ੍ਹਾਂ ਉਹ ਬਿਨਾਂ ਪੂਰੀ ਪੜ੍ਹਾਈ ਕੀਤੇ ਹੀ ਡਿਗਰੀਆਂ ਪ੍ਰਾਪਤ ਕਰ ਲੈਂਦੇ ਹਨ।

ਇਹ ਗੋਰਖ ਧੰਦਾ ਨਾ ਸਿਰਫ਼ ਪੰਜਾਬ ਦੀ ਸਿੱਖਿਆ ਦੀ ਸ਼ਾਖ਼ ਨੂੰ ਖ਼ਰਾਬ ਕਰ ਰਿਹਾ ਹੈ, ਬਲਕਿ ਅਸਲ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨਾਲ ਵੀ ਬੇਇਨਸਾਫ਼ੀ ਹੈ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਨੁਕਸਾਨ ਹੁੰਦਾ ਹੈ ਜੋ ਮਿਹਨਤ ਨਾਲ ਪੜ੍ਹਦੇ ਹਨ ਅਤੇ ਡਿਗਰੀ ਪ੍ਰਾਪਤ ਕਰਦੇ ਹਨ। ਹੁਣ ਤੁਹਾਨੂੰ ਦਿਖਾਉਂਦੇ ਆਂ ਪਹਿਲਾ ਸਟਿੰਗ ਆਪਰੇਸ਼ਨ ਜੋ ਕਾਲਜ ਪਿੱਚ ਪੇਪਰ ਦੇਣ ਆਏ ਵਿਦਿਆਰਥੀ ਦਾ ਹੈ।

ਵਿਦਿਆਰਥੀ ਨੇ ਮੰਨਿਆ ਹੈ ਕਿ ਅਸੀਂ ਰਾਜਸਥਾਨ ਤੋਂ ਆਏ ਹਾਂ 100 150 ਬੱਚਾ ਇੱਥੇ ਪੇਪਰ ਦੇਣ ਆਉਂਦਾ ਤੇ ਪੇਪਰ ਦੇ ਕੇ ਵਾਪਸ ਚਲਾ ਜਾਂਦਾ ਹੈ ਕਾਗਜ਼ਾਂ ਚ ਸਾਡੀ ਰੈਗੂਲਰ ਐਡਮਿਸ਼ਨ ਹੈ ਪਰ ਅਸੀਂ ਸਿਰਫ ਪੇਪਰ ਦੇਣ ਹੀ ਆਉਦੇ ਆ,,,,,ਇੱਕ ਵਿਦਿਆਰਥੀ ਨੇ ਦੱਸਿਆ ਕਿ ਇੱਥੇ ਪੰਜਾਬ ਦੇ ਵਿਦਿਆਰਥੀ ਘੱਟ ਰਾਜਸਥਾਨ ਹਰਿਆਣਾ ਅਤੇ ਵੱਖ ਵੱਖ ਸਟੇਟਾਂ ਦੇ ਵਿਦਿਆਰਥੀ ਜਿਆਦਾ ਪੇਪਰ ਦੇਨ ਆਉਂਦੇ ਹਨ,,,,,,,ਤੀਜਾ ਸਟਰਿੰਗ ਆਪਰੇਸ਼ਨ ਜਿਸ ਗੁਰਦੁਆਰਾ ਸਾਹਿਬ ਵਿਖੇ ਬੱਚੇ ਠਹਿਰਦੇ ਸਨ ਉਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਾ ਸਟਰਿੰਗ,,,,,,,ਸੇਵਾਦਾਰ ਨੇ ਦੱਸਿਆ ਹੈ ਕਿ ਸਾਡੇ ਕੋਲ ਲੜਕੀਆਂ ਤੇ ਲੜਕੇ 10 ਵਾਰਾਂ ਦਿਨ ਇੱਥੇ ਰਹੇ ਹਨ ਜਦੋਂ ਤੱਕ ਪੇਪਰ ਚਲਦੇ ਸਨ ਜਦੋਂ ਪੇਪਰ ਦੇ ਦਿੱਤੇ ਤਾਂ ਉਹ ਵਾਪਸ ਚਲੇ ਗਏ

ਚੌਥਾ ਸਟਿਗ,,,,,,ਜਿਹੜੀ ਧਰਮਸ਼ਾਲਾ ਵਿੱਚ ਬੱਚੇ ਠਹਿਰਦੇ ਸੀ ਉਸਦੇ ਮੈਨੇਜਰ ਦਾ,,,ਉਹਨਾਂ ਨੇ ਦੱਸਿਆ 20 ਤੋਂ 30 ਬੱਚੇ ਸਾਡੇ ਕੋਲੇ ਠਹਿਰੇ ਸੀ ਪੇਪਰ ਦੇ ਕੇ ਵਾਪਸ ਚਲੇ ਗਏ।

ਪੰਜਵਾਂ ਸਟਿੰਗ ਕਾਲਜ ਦੀ ਮੈਨੇਜਮੈਂਟ ਦਾ,,,,,,ਕਾਲਜ ਦੀ ਮੈਨੇਜਮੈਂਟ ਨੇ ਬਾਈਟ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੇ ਸਾਡੀ ਟੀਮ ਨੂੰ ਹਰ ਸਾਲ ਐਡਵਰਟਾਈਜਮੈਂਟ ਲੈਣ ਲਈ ਕਿਹਾ ਬਾਈਟ ਨਾ ਦੇਣਾ ਜੇ ਇੱਕ ਵੱਡੇ ਸਵਾਲ ਖੜੇ ਕਰਦਾ,,,,,,ਕਾਲ ਰਿਕਾਰਡਿੰਗ ਡਾਕਟਰ ਨਿਸ਼ਾਨ ਸਿੰਘ ਦਿਓਲ ਜੋ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਹੈਡ ਹੈ,,,,,,,

ਡਾਕਟਰ ਨਿਸ਼ਾਨ ਸਿੰਘ ਦਿਓਲ ਨੇ ਦੱਸਿਆ ਕਿ ਪੰਜਾਬ ਵਿੱਚ ਬੀਬੀਐਡ ਅਤੇ ਐਮਪੀਐਡ ਦੇ ਪੰਜ ਛੇ ਕਾਲਜ ਹੀ ਹਨ ਉਹਨਾਂ ਨੇ ਕਿਹਾ ਹੈ ਕਿ ਜ਼ਿਆਦਾਤਰ ਕਾਲਜਾਂ ਵਿੱਚ ਡੰਮੀ ਐਡਮਿਸ਼ਨ ਕੀਤੀ ਜਾ ਰਹੀ ਹੈ। ਜਦਕਿ ਐਨਸੀਟੀ ਦੀ ਗਾਈਡਲਾਈਨ ਹੈ ਕਿ ਰੈਗੂਲਰ ਐਡਮਿਸ਼ਨ ਹੋਣੀ ਚਾਹੀਦੀ ਹੈ,,,,,,,

ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਂਦੀ ਹੈ, ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਜਾਂਚ ਨਾਲ ਇਸ ਧੰਦੇ ਵਿੱਚ ਸ਼ਾਮਲ ਸਿੱਖਿਆ ਸੰਸਥਾਵਾਂ, ਅਧਿਕਾਰੀਆਂ ਅਤੇ ਵਿਚੋਲਿਆਂ ਦੇ ਨਾਂ ਸਾਹਮਣੇ ਆ ਸਕਦੇ ਹਨ।

ਇਹ ਸਮਾਂ ਹੈ ਕਿ ਸਿੱਖਿਆ ਵਿਭਾਗ ਅਤੇ ਸਰਕਾਰ ਇਸ ਗੰਭੀਰ ਮੁੱਦੇ ‘ਤੇ ਤੁਰੰਤ ਧਿਆਨ ਦੇਣ ਅਤੇ ਇਸ ਡੰਮੀ ਐਡਮਿਸ਼ਨਾਂ ਦੇ ਗੋਰਖ ਧੰਦੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ। ਸਖ਼ਤ ਕਾਰਵਾਈ ਨਾਲ ਹੀ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਬਹਾਲ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਇੱਕ ਸਹੀ ਸਿੱਖਿਆ ਦਾ ਮੌਕਾ ਮਿਲ ਸਕਦਾ ਹੈ।

ਸਾਡੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਦੇ ਕਾਲਜ ਦੇ ਦੀਨ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਅਗਰ ਤੁਸੀਂ ਫੇਕ ਕਰ ਖਬਰ ਚਲਾਉਂਦੇ ਹੋ ਤਾਂ ਅਸੀਂ ਇਮੀਜਟ ਐਕਸ਼ਨ ਲਵਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੱਤਿਆ ਅਤੇ ਕਿਡਨੈਪਿੰਗ ਦੇ ਮਾਮਲੇ ਵਿੱਚ ਦੋ ਨੂੰ ਅੱਠ ਅੱਠ ਸਾਲ ਦੀ ਕੈਦ

Htv Punjabi

ਸਰਕਾਰ ਦੇ ਇਸ ਫੈਸਲੇ ਤੋਂ ਵਿਦਿਆਰਥੀ ਹੋਏ ਔਖੇ ਕੁੜੀਆਂ ਬਾਰੇ ਪਾ ਲਿਆ ਰੌਲਾ, ਦੇਖੋ ਕੀ ਬਣਦੈ!

Htv Punjabi

ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਨੌਜਵਾਨ ਨਾਲ ਹੀ ਕਰਵਾ’ਤਾ ਨਾਜਾਇਜ਼ ਕੰਮ

htvteam

Leave a Comment