Htv Punjabi
Crime Punjab Video

ਮਾੜੀ ਆਦਤ ਨੇ ਮਾਂਝਿਆ ਫੌਜ਼ੀ ਸਾਬ੍ਹ, ਟੱਬਰ ਤੋਂ ਫਿਰਦਾ ਡਰਦਾ

15 ਲੱਖ ਦੀ ਲੁੱਟ ਖੋਹ ਦਾ ਸਾਬਕਾ ਫੌਜੀ ਦਾ ਨਿਕਲਿਆ ਡਰਾਮਾ
ਪਿਸਤੌਲ ਦੀ ਨੋਕ ਤੇ ਜਹਰੀਲੀ ਚੀਜ਼ ਦਾ ਕੀਤਾ ਸੀ ਡਰਾਮਾ
ਪੁਲਿਸ ਨੂੰ ਗੁਮਰਾਹ ਕਰਨ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਹੋਇਆ ਦਾਖਲ
ਗੁੰਮਰਾਹ ਕਰਨ ਵਾਲੇ ਸਾਬਕਾ ਫੌਜੀ ਤੇ ਪੁਲਿਸ ਵੱਲੋਂ ਮੁਕਦਮਾ ਕੀਤਾ ਦਰਜ਼
ਗ੍ਰਿਫਤਾਰੀ ਤੋਂ ਬਾਅਦ ਸਾਬਕਾ ਫੌਜੀ ਨੇ ਕੀਤਾ ਗਲਤੀ ਦਾ ਪਛਤਾਵਾ
ਹਾਰੇ ਹੋਏ ਜੂਏ ਦੇ ਪੈਸਿਆਂ ਨੂੰ ਲਕਾਉਣ ਦੇ ਲਈ ਸਾਬਕਾ ਫੌਜੀ ਨੇ 15 ਲੱਖ ਰੁਪਏ ਦੀ ਲੁੱਟ ਖੋਹ ਦੀ ਵਾਰਦਾਤ ਦਾ ਰਚਿਆ ਡਰਾਮਾ ਜਿਸ ਦੇ ਵਿੱਚ ਸਾਬਕਾ ਫੌਜੀ ਪਹਿਲਾਂ ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਪੁਲਿਸ ਨੂੰ ਸੂਚਨਾ ਦਿੰਦਾ ਹੈ ਕਿ ਉਸ ਦੇ ਨਾਲ ਬੈਂਕ ਵਿੱਚੋਂ ਕਢਵਾਏ ਗਏ 15 ਲੱਖ ਰੁਪਏ ਦੀ ਪਿਸਤੋਲ ਦੀ ਨੋਕ ਤੇ ਲੁੱਟ ਖੋਹ ਹੋਈ ਹੈ ਅਤੇ ਉਸਨੂੰ ਜਹਿਰੀਲੀ ਚੀਜ਼ ਵੀ ਪਿਲਾਈ ਗਈ,,,,,,,,ਇਸ ਸਾਬਕਾ ਫੌਜੀ ਦੀ ਸ਼ਨਾਖਤ ਅਵਤਾਰ ਸਿੰਘ ਵਾਸੀ ਕੋਟਲੀ ਖੁਰਦ ਵਜੋਂ ਹੋਈ ਜੋ ਕਿ ਬੀਤੀ 30 ਅਪ੍ਰੈਲ ਨੂੰ ਰਿਟਾਇਰ ਹੋ ਕੇ ਆਪਣੇ ਪਿੰਡ ਵਾਪਸ ਪਹੁੰਚਿਆ ਸੀ,,,,,

ਪੁਲਿਸ ਨੇ ਇਸ ਤੋਂ ਪਹਿਲਾਂ ਮੁਕਦਮਾ ਦਰਜ ਕੀਤਾ ਤੇ ਫਿਰ ਉਸ ਤੋਂ ਬਾਅਦ ਤਫਤੀਸ਼ ਸ਼ੁਰੂ ਕਰ ਦਿੱਤੀ,,,,,,,ਆਪਣੇ ਬਿਆਨਾਂ ਵਿੱਚ ਸਾਬਕਾ ਫੌਜੀ ਅਵਤਾਰ ਸਿੰਘ ਨੇ ਲਿਖਵਾਇਆ ਕਿ ਜਦੋਂ ਉਹ ਬੈਂਕ ਮੋਡ ਮੰਡੀ ਦੇ ਵਿੱਚ ਪੈਸੇ ਵਿਡਰਾ ਕਰਵਾਉਣ ਦੇ ਲਈ ਜਾ ਰਿਹਾ ਸੀ ਤਾਂ ਕੋਟਸ਼ਮੀਰ ਮੇਨ ਰੋਡ ਤੇ ਇੱਕ ਆਲਟੋ ਕਾਰ ਸਵਾਰ ਲੜਕਾ ਅਤੇ ਲੜਕੀ ਨੇ ਪਿੱਛਾ ਕੀਤਾ ਅਤੇ ਪਿਸਤੌਲ ਦੀ ਨੋਕ ਤੇ ਗਹਿਰੀ ਭਾਗੀ tea ਪੁਆਇੰਟ ਤੇ ਪਹੁੰਚੇ ਤਾਂ ਉਸ ਦੇ ਨਾਲ 15 ਲੱਖ ਰੁਪਏ ਦਾ ਬੈਗ ਅਤੇ ਮੋਬਾਇਲ ਫੋਨ ਖੋ ਲਿਆ,,,,,,,,,,,,,,

ਦੁਰਾਨੇ ਤਬਦੀਲ ਜਦੋਂ ਬੈਂਕ ਦੇ ਵਿੱਚੋਂ ਸੰਬੰਧਿਤ ਥਾਣਾ ਮੌੜ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਾਬਕਾ ਫੌਜੀ ਦੇ ਖਾਤੇ ਵਿੱਚ ਤਾਂ ਸਿਰਫ ਜਮਾ ਤਿੰਨ ਰੁਪਏ ਹੀ ਹਨ ਅਤੇ ਨਾ ਹੀ ਕੋਈ ਪੈਸਾ ਨਿਕਲਵਾਇਆ ਗਿਆ ਹੈ ਜਿਸ ਦੇ ਆਧਾਰ ਤੇ ਪੁਲਿਸ ਨੂੰ ਸ਼ੱਕ ਹੋਇਆ ਤਾਂ ਦੁਰਾਨੇ ਤਬਦੀਸ਼ ਪਤਾ ਲੱਗਿਆ ਕਿ ਇਹ ਸਾਬਕਾ ਫੌਜੀ ਕਸੀਨੋ ਜੂਆ ਖੇਡਣ ਦਾ ਆਦੀ ਹੈ ਜੋ ਇੱਕ ਕਰੋੜ ਰੁਪਏ ਦੇ ਨਜ਼ਦੀਕ ਜੂਏ ਵਿੱਚੋਂ ਹਾਰ ਚੁੱਕਿਆ ਹੈ ਅਤੇ ਫੌਜ ਵਿੱਚੋਂ ਮਿਲਣ ਵਾਲੀ ਰਿਟਾਇਰਮੈਂਟ ਰਕਮ ਨੂੰ ਵੀ ਹਾਰ ਚੁੱਕਿਆ ਸੀ ਜਿਸ ਨੂੰ ਪਰਿਵਾਰ ਤੋਂ ਛੁਪਾਉਣ ਦੇ ਲਈ ਸਾਬਕਾ ਫੌਜੀ ਅਵਤਾਰ ਸਿੰਘ ਨੇ ਇਹ ਡਰਾਮਾ ਰਚਿਆ ਸੀ,,,,,,,,

ਫਿਲਹਾਲ ਪੁਲਿਸ ਵੱਲੋਂ ਸਾਬਕਾ ਫੌਜੀ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਾਬਕਾ ਫੌਜੀ ਨੇ ਇਸ ਸਬੰਧੀ ਆਪਣਾ ਪਛਤਾਵਾ ਜਾਹਿਰ ਕੀਤਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਚਾਇਤੀ ਚੋਣਾਂ ਨੂੰ ਲੈਕੇ ਚੋਣ ਕਮਿਸ਼ਨ ਨੇ ਕਿਹੜਾ ਕਰਤਾ ਐਲਾਨ

htvteam

ਸਵਾਰੀਆਂ ਨਾਲ ਭਰੀ ਬੱਸ ਚ ਪੈ ਗਿਆ ਚੀਕ ਚਿਹਾੜਾ, ਡਰਿਆ ਡਰਾਈਵਰ

htvteam

CM ਮਾਨ ਤੇ ਬਾਦਲ ਦੀ ਹੋਈ ਟੱਕਰ, ਕਰਤਾ ਐਲਾਨ !

htvteam

Leave a Comment