ਬਟਾਲਾ ਚ ਦੇਰ ਰਾਤ ਧਾਰਮਿਕ ਮੇਲੇ ਚ ਚੱਲੀ ਗੋਲੀ
ਸਰਪੰਚ ਸਮੇਤ ਚਾਰ ਲੋਕ ਹੋਏ ਜ਼ਖ਼ਮੀ
ਪੁਲਿਸ ਮਾਮਲੇ ਦੀ ਜਾਂਚ ਚ ਜੁਟੀ
ਬਟਾਲਾ ਨੇੜਲਾ ਪਿੰਡ ਬੋਦੇ ਦੀ ਖੂਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਿੱਦਾਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਬਾ ਸਟੇਜ ਤੋਂ ਥੱਲੇ ਆਉਂਦੇ ਨੇ ਤੇ ਹਮਲਾਵਰਾਂ ਨੇ ਸਰਪੰਚ ਤੇ ਹਮਲਾ ਬੋਲ ਦਿੱਤਾ ਇਸ ਤਰ੍ਹਾਂ ਸਾਬਾ ਸਰਪੰਚ ਅਤੇ ਹੋਰ ਵੀ ਤਿੰਨ ਤੋਂ ਚਾਰ ਲੋਕ ਜਖਮੀ ਹੋਏ ਨੇ ਕੁਝ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਇਥੇ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਤਰਾਂ ਗੋਲੀ ਚੱਲਣ ਦਾ ਮਾਮਲਾ ਸਾਫ ਨੇ ਆਇਆ ਪਿੰਡ ਦੇ ਸਰਪੰਚ ਅਤੇ ਉਸ ਤੋਂ ਇਲਾਵਾ ਤਿੰਨ ਤੋਂ ਚਾਰ ਲੋਕ ਜਖਮੀ ਦੱਸੇ ਜਾ ਰਹੇ ਅਸੀਂ ਇਥੋਂ ਉਹਨਾਂ ਦੇ ਬਿਆਨ ਲੈਣ ਲਈ ਜਾ ਰਹੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੌਕੇ ਤੇ ਚਸ਼ਮਦੀਦ ਅਤੇ ਜਖਮੀ ਨੇ ਕਿਹਾ ਪਿੰਡ ਦੇ ਸਰਪੰਚ ਸਟੇਜ ਤੋਂ ਥੱਲੇ ਉਤਰੇ ਹੀ ਹਨ ਉਹਨਾਂ ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਇਸੇ ਦੌਰਾਨ ਭਗਦੜ ਮੱਚ ਗਈ ਕੁਝ ਲੋਕ ਜਖਮੀ ਹੋਏ ਜਿਨਾਂ ਵਿੱਚੋਂ ਮੇਰੇ ਹੱਥ ਤੇ ਵੀ ਗੋਲੀ ਲੱਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post