ਜਲੰਧਰ ਦੇ ਗੁਰਾਇਆ ਚ ਵਾਪਰੀ ਲੁੱਟ ਦੀ ਵਾਰਦਾਤ
ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆ ਝਪਟ ਕੇ ਲੁੱਟੇਰੇ ਹੋਏ ਫਰਾਰ
ਔਰਤ ਨੇ ਸੁਣਾਈ ਰੋ-ਰੋ ਹੱਡਬੀਤੀ
ਪੁਲਿਸ ਨੂੰ ਪੀੜਤ ਮਹਿਲਾ ਨੇ ਦਿੱਤੀ ਸ਼ਿਕਾਇਤ
ਜਲੰਧਰ ਦੇ ਗੁਰਾਇਆ ਇਲਾਕੇ ਅੰਦਰ ਲੁੱਟ ਖੋਹ ਦੀਆ ਵਾਰਦਾਤ ’ਚ ਇਜਾਫਾ ਹੁੰਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਪਿੰਡ ਢੰਡਾ ਤੋ ਸਾਹਮਣੇ ਆਇਆ ਹੈ, ਜਿਥੋ ਦੀ ਇਕ ਔਰਤ ਪਾਸੋਂ ਲੁੱਟੇਰੇ ਸੋਨੇ ਦੀਆ ਵਾਲੀਆ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਢੰਡਾ ਥਾਣਾ ਗੁਰਾਇਆ ਨੇ ਦੱਸਿਆ ਕਿ ਉਹ ਆਪਣੇ ਪਤੀ ਅਮਰੀਕ ਸਿੰਘ ਅਤੇ ਆਪਣੀ ਲੜਕੀ ਨਾਲ ਗੁਰਾਇਆ ਵੱਲੋ ਆਪਣੇ ਪਿੰਡ ਢੰਡਾ ਨੂੰ ਸਕੂਟਰੀ ਤੇ ਆ ਰਹੇ ਸੀ ਜਦ ਉਹ ਬੋਪਰਾਏ ਨਹਿਰ ਪੁਲੀ ਨਜ਼ਦੀਕ ਪੁੱਜੇ ਤਾਂ ਪਿਛੋ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਦੋ ਲੁੱਟੇਰੇ ਉਸ ਦੇ ਕੰਨਾਂ ’ਚ ਪਾਈਆ ਸੋਨੇ ਦੀਆ ਵਾਲੀਆ ਝਪਟ ਕੇ ਫਰਾਰ ਹੋ ਗਏ। ਇਸ ਸਬੰਧੀ ਉਨ੍ਹਾਂ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post