Htv Punjabi
Punjab

ਨੌਕਰੀ ਦੇਣ ਦੇ ਬਹਾਨੇ ਫਾਜ਼ਿਲਕਾ ਵਿੱਚ ਚਾਰ ਨੌਜਵਾਨਾਂ ਨੇ ਠੱਗਿਆ, ਕਾਰ ਵਿੱਚ ਕੀਤਾ ਸਮੂਹਿਕ ਕੁਕਰਮ

ਫਾਜ਼ਿਲਕਾ : ਇੱਕ ਨੌਜਵਾਨ ਨੇ ਇੱਕ ਪਿੰਡ ਦੀ ਰਹਿਣ ਵਾਲੀ 20 ਸਾਲਾ ਕੁੜੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਆਪਣੇ ਕੋਲ ਫਾਜ਼ਿਲਕਾ ਬੁਲਾਇਆ l ਕੁੜੀ ਦੇ ਮੁਤਾਬਿਕ ਉਹ ਨੌਜਵਾਨ ਦੇ ਕਹਿਣ ‘ਤੇ ਉਸ ਦੇ ਕੋਲ ਗਈ l ਉੱਥੇ ਉਸ ਦੇ ਨਾਲ ਤਿੰਨ ਨੌਜਵਾਨ ਹੋ ਵੀ ਸਨ l ਚਾਰਾਂ ਨੇ ਉਸ ਦੇ ਨਾਲ ਸਮੂਹਿਕ ਕੁਕਰਮ ਕੀਤਾ l ਕੁੜੀ ਨੇ ਇਸ ਸੰਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ l ਕੁੜੀ ਦੇ ਮੁਤਾਬਿਕ ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਨੂੰ ਉਹ ਜਾਣਦੀ ਹੈ l ਉਸੀ ਨੇ ਨੌਕਰੀ ਦਿਵਾਉਣ ਦੇ ਬਹਾਨੇ ਫੋਨ ਕਰਕੇ ਉਸ ਨੂੰ ਉੱਥੇ ਬੁਲਾਇਆ ਸੀ l ਨੌਜਵਾਨ ਨੇ ਹੀ ਉਸ ਨੂੰ ਤਿੰਨੇ ਨੌਜਵਾਨਾਂ ਨਾਲ ਮਿਲਾਇਆ ‘ਤੇ ਕਿਹਾ ਕਿ ਉਹੀ ਉਸ ਨੂੰ ਨੌਕਰੀ ਦਿਵਾਉਣਗੇ l ਇਸ ਤੋਂ ਬਾਅਦ ਚਾਰੋਂ ਉਸ ਨੂੰ ਕਾਰ ਵਿੱਚ ਇੱਕ ਅਣਜਾਣ ਜਗ੍ਹਾ ‘ਤੇ ਲੈ ਗਏ l ਜਿੱਥੇ ਚਾਰਾਂ ਨੇ ਉਸ ਨਾਲ ਸਮੂਹਿਕ ਕੁਕਰਮ ਕੀਤਾ l ਨਗਰ ਥਾਣਾ ਪੁਲਿਸ ਨੇ ਇਸ ਸੰਬੰਧ ਵਿੱਚ ਇੱਕ ਅਣਪਛਾਤੇ ਵਿਅਕਤੀ ਸਹਿਤ ਚਾਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l

Related posts

ਯੰਗ ਵੈਦ ਦਾ ਕਾਲਾ ਤੇਲ ਰਾਤੋ-ਰਾਤ ਸਫੈਦ ਵਾਲਾਂ ਦੀ ਬਣਾ ਦਿੰਦੈ ਰੇਲ

htvteam

3-3 ਲੱਖ ‘ਚ ਖੁੱਲ ਰਹੀਆਂ ਨੇ ਮੁੰਡੇ-ਕੁੜੀਆਂ ਦੀ ਕੈਨੇਡਾ ਵਾਲੀ ਲਾਟਰੀ

htvteam

ਵਾਅਦੇ ਕਰਕੇ ਮੂਕਰਿਆ ਸਾਬ੍ਹ ? ਖੁਸ਼ੀ ‘ਚ ਅਗਲਿਆਂ ਦੀ ਚਾਹ,ਲੱਡੂ,ਤੇ ਰਾਸ ਗੁੱਲੇ ਰਹਿ ਗਏ ਧਰੇ-ਧਰਾਏ

htvteam

Leave a Comment